ਬਿੱਗ ਬੌਸ (ਹਿੰਦੀ ਟੀਵੀ ਲੜੀ) ਸੀਜ਼ਨ 1ਬਿੱਗ ਬੌਸ ਭਾਰਤੀ ਰਿਐਲਿਟੀ ਟੀਵੀ ਪ੍ਰੋਗਰਾਮ ਬਿੱਗ ਬਾਸ ਦਾ ਪਹਿਲਾ ਸੀਜ਼ਨ ਹੈ। ਇਹ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਉੱਤੇ 3 ਨਵੰਬਰ 2006 ਤੋਂ 26 ਜਨਵਰੀ 2007 ਤੱਕ ਕੁੱਲ 86 ਦਿਨਾਂ ਤੱਕ ਪ੍ਰਸਾਰਿਤ ਹੋਇਆ। ਬਿੱਗ ਬ੍ਰਦਰ ਦੇ ਹੋਰ ਸੰਸਕਰਣਾਂ ਦੇ ਬਿਲਕੁਲ ਉਲਟ, ਭਾਰਤੀ ਸੰਸਕਰਨ ਵਿੱਚ ਆਮ ਲੋਕਾਂ ਦੀ ਥਾਂ ਤੇ ਮਸ਼ਹੂਰ ਹਸਤੀਆਂ ਦੀ ਵਰਤੋਂ ਕੀਤੀ ਗਈ ਸੀ । ਪਹਿਲੇ ਸੀਜ਼ਨ ਦੀ ਮੇਜ਼ਬਾਨੀ ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਨੇ ਕੀਤੀ ਸੀ। 86-ਐਪੀਸੋਡ ਦੀ ਲੜੀ 26 ਜਨਵਰੀ 2007 ਨੂੰ ਖਤਮ ਹੋਈ ਜਿਸ ਵਿੱਚ ਆਸ਼ਿਕੀ ਫਿਲਮ ਫੇਮ ਰਾਹੁਲ ਰਾਏ ਜੇਤੂ ਬਣਿਆ ਜਦੋਂ ਕਿ ਕੈਰੋਲ ਗ੍ਰੇਸੀਅਸ ਉਪ ਜੇਤੂ ਬਣੀ।[1] ਨਿਰਮਾਣਇਹ ਸ਼ੋਅ ਜੌਹਨ ਡੀ ਮੋਲ ਦੁਆਰਾ ਵਿਕਸਤ ਕੀਤੇ ਗਏ ਬਿੱਗ ਬ੍ਰਦਰ ਫਾਰਮੈਟ 'ਤੇ ਅਧਾਰਤ ਹੈ। ਕਈ ਪ੍ਰਤੀਯੋਗੀ (ਜਿਨ੍ਹਾਂ ਨੂੰ "ਘਰਵਾਲੇਆਂ " ਵਜੋਂ ਜਾਣਿਆ ਜਾਂਦਾ ਹੈ) ਇੱਕ ਉਦੇਸ਼ ਨਾਲ ਬਣੇ ਘਰ ਵਿੱਚ ਰਹਿੰਦੇ ਹਨ ਅਤੇ ਬਾਕੀ ਦੁਨੀਆ ਤੋਂ ਪੂਰੀ ਤਰਾਂ ਅਲੱਗ-ਥਲੱਗ ਕਰ ਦਿੱਤੇ ਜਾਂਦੇ ਹਨ । ਹਰ ਹਫ਼ਤੇ, ਘਰ ਦੇ ਮੈਂਬਰ ਯਾਨੀ ਕੇ ਘਰਵਾਲੇ ਆਪਣੇ ਕੁਝ ਸਾਥੀਆਂ ਨੂੰ ਬੇਦਖਲੀ ਲਈ ਨਾਮਜ਼ਦ ਕਰਦੇ ਹਨ, ਅਤੇ ਸਭ ਤੋਂ ਵੱਧ ਨਾਮਜ਼ਦਗੀਆਂ ਪ੍ਰਾਪਤ ਕਰਨ ਵਾਲੇ ਘਰ ਦੇ ਮੈਂਬਰਾਂ ਨੂੰ ਜਨਤਕ ਵੋਟ ਦਾ ਸਾਹਮਣਾ ਕਰਨਾ ਪੈਂਦਾ ਹੈ। ਅਤੇ ਜਨਤਾ ਦੀਆਂ ਵੋਟਾਂ ਦੇ ਅਧਾਰ ਤੇ ਇਨ੍ਹਾਂ ਵਿੱਚੋਂ ਇੱਕ ਨੂੰ ਜਾਂ ਕਈ ਵਾਰ ਦੋ ਨੂੰ ਘਰ ਤੋਂ "ਬੇਦਖਲ" ਕਰ ਦਿੱਤਾ ਜਾਂਦਾ ਹੈ ਹਾਲਾਂਕਿ, ਇਹ ਪ੍ਰਕਿਰਿਆ ਬਿੱਗ ਬੌਸ ਦੁਆਰਾ ਆਖਰੀ ਹਫਤੇ ਬਦਲ ਦਿੱਤੀ ਜਾਂਦੀ ਹੈ।ਆਖਰੀ ਹਫ਼ਤੇ ਵਿੱਚ, ਸੀਜ਼ਨ ਪਹਿਲੇ ਵਿਚ ਘਰ ਦੇ ਤਿੰਨ ਮੈਂਬਰ ਬਾਕੀ ਸਨ, ਅਤੇ ਜਨਤਾ ਨੇ ਉਨ੍ਹਾਂ ਨੂੰ ਵੋਟ ਦਿੱਤੀ ਜਿੰਨਾ ਨੂੰ ਉਹ ਜਿੱਤਣਾ ਚਾਹੁੰਦੇ ਸਨ। ਬਿੱਗ ਬੌਸ ਵੱਲੋਂ ਹਰ ਹਫ਼ਤੇ ਟਾਸਕ ਸੈੱਟ ਕੀਤੇ ਜਾਂਦੇ ਸਨ। ਘਰ ਦੇ ਮੈਂਬਰਾਂ ਨੂੰ ਟਾਸਕ ਜਿਤਣਾ ਜਰੂਰੀ ਹੁੰਦਾ ਸੀ,ਟਾਸਕ ਜਿੱਤਨ ਤੇ ਓਹਨਾ ਨੂੰ ਘਰ ਦੀਆਂ ਜਰੂਰੀ ਵਸਤਾਂ ,ਰਾਸ਼ਨ ਵਗੈਰਾ ਲੈਣ ਵਿਚ ਮਦਦ ਮਿਲਦੀ ਸੀ Housemates status
ਘਰਵਾਲੇਪ੍ਰਤੀਯੋਗੀ ਜਾਂ ਘਰਵਾਲੇ ਜਿਸ ਕ੍ਰਮ ਵਿੱਚ ਘਰ ਵਿਚ ਦਾਖਿਲ ਹੋਏ। ਮੂਲ ਪ੍ਰਵੇਸ਼ ਕਰਤਾਸਲਿਲ ਅੰਕੋਲਾ - ਕ੍ਰਿਕਟਰ ਅਤੇ ਅਭਿਨੇਤਾ। ਇੱਕ ਸੱਜੇ ਹੱਥ ਦੇ ਤੇਜ਼ ਗੇਂਦਬਾਜ਼,ਸਲਿਲ ਨੇ ਮਹਾਰਾਸ਼ਟਰ ਲਈ ਪਹਿਲੀ ਸ਼੍ਰੇਣੀ ਦੀ ਕ੍ਰਿਕਟ ਖੇਡੀ, ਲਗਾਤਾਰ ਉਸਨੇ ਟੀਮ ਲਈ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ। ਮਹਾਰਾਸ਼ਟਰ ਲਈ ਅੰਕੋਲਾ ਦੇ ਲਗਾਤਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਸਨੂੰ 1989-90 ਵਿੱਚ ਪਾਕਿਸਤਾਨ ਦੇ ਦੌਰੇ ਦੌਰਾਨ ਭਾਰਤ ਦੀ ਨੁਮਾਇੰਦਗੀ ਕਰਨ ਲਈ ਚੁਨੇਆ ਗਿਆ । ਕਰਾਚੀ ਵਿਖੇ ਪਹਿਲੇ ਟੈਸਟ ਮੈਚ ਤੋਂ ਬਾਅਦ, ਉਸਨੂੰ ਸੱਟ ਲਾਗ ਜਾਣ ਦੇ ਕਾਰਨ ਸੀਰੀਜ਼ ਦੇ ਅਗਲੇ ਮੈਚਾਂ ਲਈ ਬਾਹਰ ਕਰ ਦਿੱਤਾ ਗਿਆ ਸੀ। ਪਹਿਲੀ-ਸ਼੍ਰੇਣੀ ਕ੍ਰਿਕਟ ਖੇਡਣ ਦੇ ਇੱਕ ਸੰਖੇਪ ਪੜਾਅ ਤੋਂ ਬਾਅਦ, 1993 ਦੌਰਾਨ ਅੰਕੋਲਾ ਨੂੰ ਭਾਰਤੀ ਇੱਕ ਰੋਜ਼ਾ ਟੀਮ ਲਈ ਚੁਣ ਲਿਆ ਗਿਆ,ਆਖਰਕਾਰ ਉਸਨੂੰ 1996 ਦੇ ਕ੍ਰਿਕਟ ਵਿਸ਼ਵ ਕੱਪ ਦਾ ਹਿੱਸਾ ਬਣਾ ਲਿਆ ਗਿਆ। ਸਲਿਲ ਅੰਕੋਲਾ ਨੇ, ਪਿਤਾ ਅਤੇ ਚੂਰਾ ਲਿਆ ਹੈ ਤੁਮਨੇ, ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।ਕਸ਼ਮੀਰਾ ਸ਼ਾਹ - ਫਿਲਮ ਅਦਾਕਾਰਾ ਕਸ਼ਮੀਰਾ ਸ਼ਾਹ ਦੁਲਹਨ ਹਮ ਲੇ ਜਾਏਂਗੇ,ਕਹੀਂ ਪਿਆਰ ਨਾ ਹੋ ਜਾਏ ਅਤੇ ਮਰਡਰ ਵਰਗੀਆਂ ਫਿਲਮਾਂ ਵਿੱਚ ਕੰਮ ਕਰਨ ਲਈ ਜਾਣੀ ਜਾਂਦੀ ਹੈ।ਅੱਜ ਕਲ ਓਹ ਮਸ਼ਹੂਰ ਅਭਿਨੇਤਾ ਕ੍ਰਿਸ਼ਨਾ ਅਭਿਸ਼ੇਕ ਜੋ ਕੇ ਅਭਿਨੇਤਾ ਗੋਬਿੰਦਾ ਦੇ ਭਾੰਜੇ ਵੀ ਹਨ ਦੀ ਧਰਮ ਪਤਨੀ ਵੀ ਹੈ ਰਾਖੀ ਸਾਵੰਤ - ਫਿਲਮ ਅਦਾਕਾਰਾ ਉਹ ਕਈ ਹਿੰਦੀ ਅਤੇ ਕੁਝ ਕੰਨੜ, ਮਰਾਠੀ, ਉੜੀਆ, ਤੇਲਗੂ ਅਤੇ ਤਾਮਿਲ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਉਸਨੇ ਚੁਰਾ ਲਿਆ ਹੈ ਤੁਮਨੇ, ਮੈਂ ਹੂੰ ਨਾ ਅਤੇ ਮਸਤੀ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਉਹ ਐਲਬਮ ਡੀਜੇ ਦੇ ਸੰਗੀਤ ਵੀਡੀਓ "ਪਰਦੇਸੀਆ" ਵਿੱਚ ਵੀ ਨਜ਼ਰ ਆਈ। ਹੌਟ ਰੀਮਿਕਸ - ਵੋਲ 3। ਰਾਖੀ ਸਾਵੰਤ ਆਪਣੀ ਹਾਜ਼ਿਰ ਜਵਾਬੀ ਅਤੇ ਮੂੰਹ ਫਟ ਸੁਭਾਓ ਲਈ ਮਸ਼ਹੂਰ ਹੈ ਰੂਪਾਲੀ ਗਾਂਗੁਲੀ - ਅਭਿਨੇਤਰੀ ਉਹ ਸਾਰਾਭਾਈ ਬਨਾਮ ਸਾਰਾਭਾਈ, ਭਾਬੀ, ਸੰਜੀਵਨੀ, ਕਾਵੰਜਲੀ, ਬਾ ਬਹੂ ਔਰ ਬੇਬੀ ਅਤੇ ਕਹਾਨੀ ਘਰ ਘਰ ਕੀ, ਵਿੱਚ ਆਪਣੀਆਂ ਭੂਮਿਕਾਵਾਂ ਲਈ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ। ਸਟਾਰ ਪਲਸ ਦੇ ਸ਼ੋ ਅਨੁਪਮਾ ਨੇ ਓਹਨੁ ਸ਼ੋਹਰਤ ਦੀਆਂ ਬੁਲੰਦੀਆਂ ਤੇ ਪਹੁੰਚਾਇਆ ਰਵੀ ਕਿਸ਼ਨ - ਭੋਜਪੁਰੀ ਅਭਿਨੇਤਾ ਅਤੇ ਭਾਰਤੀ ਸਿਆਸਤਦਾਨ (ਬਾਅਦ ਵਿੱਚ)। ਉਹ ਕਈ ਬਾਲੀਵੁੱਡ ਅਤੇ ਭੋਜਪੁਰੀ ਫਿਲਮਾਂ ਵਿੱਚ ਦਿਖਾਈ ਦੇਣ ਲਈ ਜਾਣਿਆ ਜਾਂਦਾ ਹੈ। ਉਸਨੇ ਤੇਰੇ ਨਾਮ ਅਤੇ ਫਿਰ ਹੇਰਾ ਫੇਰੀ,ਤਨੁ ਵੈਡ੍ਜ਼ ਮਨੁ ,ਰਾਵਨ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। 2012 ਵਿੱਚ ਰਵੀ ਕਿਸ਼ਨ ਨੇ ਝਲਕ ਦਿਖਲਾ ਜਾ 5 ਵਿੱਚ ਵੀ ਇੱਕ ਪ੍ਰਤੀਯੋਗੀ ਦੇ ਤੌਰ ਤੇ ਹਿੱਸਾ ਲਿਆ ਅਮਿਤ ਸਾਧ - ਅਦਾਕਾਰ। ਉਸਨੇ ਨੀਰੂ ਬਾਜਵਾ ਨਾਲ ਡਾਂਸ ਰਿਐਲਿਟੀ ਸ਼ੋਅ ਨੱਚ ਬਲੀਏ ਵਿੱਚ ਹਿੱਸਾ ਲਿਆ। ਉਸਨੇ ਕਿਉ ਹੋਤਾ ਹੈ ਪਿਆਰ, ਸਾਕਸ਼ੀ ਅਤੇ ਕਹੀਂ ਤੋ ਹੋਗਾ ਵਰਗੇ ਸ਼ੋਅ ਵਿੱਚ ਕੰਮ ਕੀਤਾ ਹੈ। ਉਸਨੇ ਕਈ ਫਿਲਮਾਂ ਅਤੇ ਵੈੱਬ ਸੀਰੀਜ਼ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ। 2013 ਵਿੱਚ, ਉਸਨੇ ਫਿਲਮ ਕਾਈ ਪੋ ਚੇ ਵਿੱਚ ਕੰਮ ਕੀਤਾ! ਇਸ ਤੋਂ ਬਾਅਦ 2015 ਵਿੱਚ,ਉਹ ਇੱਕ ਕਾਮੇਡੀ ਫਿਲਮ ਗੁੱਡੂ ਰੰਗੀਲਾ ਵਿੱਚ ਨਜ਼ਰ ਆਇਆ। 2016 ਵਿੱਚ ਉਸਨੇ ਫਿਲਮ ਸੁਲਤਾਨ ਵਿਚ ਸਲਮਾਨ ਖਾਨ ਅਤੇ ਅਨੁਸ਼ਕਾ ਸ਼ਰਮਾ ਦੇ ਨਾਲ ਇੱਕ ਕਾਰੋਬਾਰੀ ਦੀ ਭੂਮਿਕਾ ਨਿਭਾਈ। ਆਰੀਅਨ ਵੈਦ - ਅਦਾਕਾਰ ਅਤੇ ਮਾਡਲ। ਆਰੀਅਨ ਵੈਦ ਨੇ ਮਿਸਟਰ ਇੰਡੀਆ ਵਰਲਡ ਵਿਚ ਭਾਗ ਲਇਆ ਅਤੇ ਜਿੱਤਿਆ ਵੀ ।ਬਾਅਦ ਵਿੱਚ ਉਸਨੇ ਬਾਲੀਵੁੱਡ ਫਿਲਮਾਂ ਜਿਵੇਂ ਫਨ - ਕੈਨ ਬੀ ਡੇਂਜਰਸ ਸਮ ਟਾਈਮਜ਼ ਅਤੇ ਨਾਮ ਗੁਮ ਜਾਏਗਾ ਵਿੱਚ ਕੰਮ ਕੀਤਾ। ਬੌਬੀ ਡਾਰਲਿੰਗ - ਅਭਿਨੇਤਰੀ - ਬੌਬੀ ਡਾਰਲਿੰਗ ਜਾਂ ਪਾਖੀ ਸ਼ਰਮਾ ਦਾ ਜਨਮ ਦਿੱਲੀ ਵਿਖੇ ਹੋਇਆ ,ਉਸਦਾ ਮੁਢਲਾ ਨਾ ਪੰਕਜ ਸ਼ਰਮਾ ਸੀ ,ਜਵਾਨੀ ਦੀ ਦਹਲੀਜ਼ ਤੇ ਕਦਮ ਰੱਖਦੇ ਹੀ ਉਹ ਜਦ ਇੱਕ ਟ੍ਰਾਂਸ ਵੂਮੈਨ ਦੇ ਰੂਪ ਵਿੱਚ ਸਾਹਮਣੇ ਆਈ ਤਾਂ ਘਰਦਿਆਂ ਨਾਲ ਕਾਫੀ ਸਮਸਿਆਵਾਂ ਦਾ ਸਾਹਮਣਾ ਕਰਨਾ ਪਿਆ । ਜਵਾਨੀ ਵਿਚ ਹੀ ਓਹਦੇ ਮਾਤਾ ਜੀ ਦਾ ਦੇਹਾਂਤ ਹੋ ਗਿਆ ,ਉਸਨੇ ਇਕ ਇੰਟਰਵਿਊ ਵਿਚ ਦੱਸਿਆ ਕੇ ੨੦੦੯ ਵਿਚ ਰਿਐਲਿਟੀ ਸ਼ੋ ਸੱਚ ਕਾ ਸਾਮਣਾ ਵਿਚ ਓਹਦਾ ਆਉਣਾ ,ਪਿਤਾ ਨਾਲ ਓਹਦੇ ਸਬੰਧ ਸੁਧਾਰਨ ਵਿਚ ਸਹਾਈ ਹੋਇਆ,ਇਸ ਤੋਂ ਇਲਾਵਾ ਉਸਨੇ ਕਹੀਂ ਕਿਸੀ ਰੋਜ਼ ਅਤੇ ਕਸੌਟੀ ਜ਼ਿੰਦਗੀ ਕੀ ਵਰਗੇ ਟੈਲੀਵਿਜ਼ਨ ਸ਼ੋਅ ਵਿੱਚ ਕੰਮ ਕੀਤਾ। ਉਸਨੇ ਫਿਲਮਾਂ ਵਿੱਚ ਵੀ ਕੰਮ ਕੀਤਾ। ਹਵਾਲੇ
|