ਡੀ ਸੀ ਮੋਟਰ![]() ਡੀ ਸੀ ਮੋਟਰ ਇੱਕ ਬਿਜਲਈ ਯੰਤਰ ਹੈ ਜੋ ਬਿਜਲਈ ਊਰਜਾ (electrical energy) ਨੂੰ ਯੰਤਰਿਕ ਊਰਜਾ (mechanical energy) ਵਿੱਚ ਬਦਲਦੀ ਹੈ। ਡੀ ਸੀ ਮੋਟਰ ਬਿਜਲੀ ਦੀ ਸਿੱਧੀ ਪ੍ਰਵਾਹਿਤ ਧਾਰਾ ਜਾਂ ਡੀ ਸੀ ਨਾਲ ਜੋੜਨ ਤੇ ਹੀ ਕੰਮ ਕਰਦੀ ਹੈ। ਹਰੇਕ ਤਰ੍ਹਾਂ ਦੀ ਡੀ ਸੀ ਮੋਟਰ ਚੁੰਬਕੀ ਖੇਤਰ ਦੁਆਰਾ ਪੈਦਾ ਕੀਤੇ ਗਏ ਬਲ ਤੇ ਨਿਰਭਰ ਹੁੰਦੀ ਹੈ | ਡੀ ਸੀ ਮੋਟਰਾਂ ਨੂੰ ਵਰਤਣ ਦਾ ਮੁੱਖ ਕਾਰਨ ਇਹ ਹੁੰਦਾ ਹੈ ਕਿ ਇਹਨਾਂ ਦੀ ਗਤੀ ਨੂੰ ਬੜੀ ਆਸਾਨੀ ਨਾਲ ਤੇ ਕਾਫੀ ਵਿਸ਼ਾਲ ਘੇਰੇ ਵਿੱਚ ਵੱਧ ਜਾਂ ਘੱਟ ਕੀਤਾ ਜਾ ਸਕਦਾ ਹੈ | ਜਾਣ ਪਛਾਣਖਿਡਾਉਣਿਆਂ ਅਤੇ ਹੋਰ ਘਰੇਲੂ ਕੰਮ ਕਾਰ ਵਾਲੀਆਂ ਮਸ਼ੀਨਾਂ ਵਿੱਚ ਯੂਨੀਵਰਸਲ ਮੋਟਰ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਇਹ ਏ. ਸੀ. ਜਾਂ ਡੀ.ਸੀ. ਦੋਵਾਂ ਵਿੱਚੋਂ ਕਿਸੇ ਇੱਕ ਨਾਲ ਜੋੜਨ ਤੇ ਵੀ ਕੰਮ ਕਰ ਸਕਦੀ ਹੈ ਅਤੇ ਇਹ ਭਾਰ ਵਿੱਚ ਹਲਕੀ ਹੁੰਦੀ ਹੈ। ਵੱਡੀਆਂ ਡੀ. ਸੀ. ਮੋਟਰਾਂ ਦੀ ਵਰਤੋਂ ਆਮ ਤੌਰ 'ਤੇ ਸਟੀਲ ਬਣਾਉਣ ਵਾਲੀਆਂ ਮਿੱਲਾਂ ਅਤੇ ਹੋਰ ਬਿਜਲੀ ਤੇ ਚੱਲਣ ਵਾਲੀਆਂ ਰੇਲਗੱਡੀਆਂ, ਵਾਹਨਾਂ, ਲਿਫਟਾਂ ਅਤੇ ਕਰੇਨਾਂ ਵਿੱਚ ਕੀਤੀ ਜਾਂਦੀ ਹੈ। ਡੀ. ਸੀ.ਮੋਟਰਾਂ ਦੀ ਗਤੀ ਨੂੰ ਬਦਲ ਸਕਣ ਵਾਲੀ ਸਪਲਾਈ ਵੋਲਟੇਜ ਦੀ ਵਰਤੋਂ ਨਾਲ ਜਾਂ ਇਸਦੀ ਫੀਲਡ ਵਾਇੰਡਿੰਗ ਵਿੱਚ ਕਰੰਟ ਦੀ ਮਾਤਰਾ ਨੂੰ ਬਦਲ ਕੇ ਵੱਧ ਜਾਂ ਘੱਟ ਕੀਤਾ ਜਾ ਸਕਦਾ ਹੈ। ਕਾਰਜ ਵਿਧੀਇੱਕ ਸਧਾਰਨ ਡੀ ਸੀ ਮੋਟਰ ਵਿੱਚ ਸਟੇਟਰ ਵਿੱਚ ਪੱਕੇ ਤੌਰ 'ਤੇ ਇੱਕ ਚੁੰਬਕਾਂ ਦਾ ਸਮੂਹ ਅਤੇ ਆਰਮੇਚਰ ਵਿੱਚ ਇੱਕ ਜਾਂ ਇੱਕ ਤੋਂ ਵੱਧ ਇੰਸੂਲੇਟਡ ਤਾਰਾਂ ਦੇ ਕੁੰਡਲ ਲੋਹੇ ਦੀ ਕੋਰ ਤੇ ਵਲੇ ਹੋਏ ਹੁੰਦੇ ਹਨ, ਜਿਹੜੇ ਚੁੰਬਕੀ ਪ੍ਰਭਾਵ ਪੈਦਾ ਕਰਦੇ ਹਨ। ਕੋਰ ਦੇ ਉੱਪਰ ਤਾਰਾਂ ਦੇ ਕੁੰਡਲਾਂ ਦੇ ਆਮ ਤੌਰ 'ਤੇ ਬਹੁਤ ਸਾਰੇ ਗੇੜੇ ਦਿੱਤੇ ਹੋਏ ਹੁੰਦੇ ਹਨ। ਤਾਰਾਂ ਦੇ ਸਿਰੇ ਇੱਕ ਕੰਮੂਟੇਟਰ ਨਾਲ ਜੋੜੇ ਹੋਏ ਹੁੰਦੇ ਹਨ। ਕੰਮੂਟੇਟਰ ਹਰੇਕ ਆਰਮੇਚਰ ਕੁਆਇਲ ਨੂੰ ਉਰਜਾ ਦਿੰਦਾ ਹੈ ਅਤੇ ਘੁੰਮਦੀਆਂ ਹੋਈਆਂ ਕੁਆਇਲਾਂ ਨੂੰ ਬੁਰਸ਼ਾਂ ਦੇ ਜ਼ਰੀਏ ਬਾਹਰੀ ਪਾਵਰ ਸਪਲਾਈ ਨਾਲ ਜੋੜਦਾ ਹੈ। (ਬੁਰਸ਼ਾਂ ਤੋਂ ਬਿਨ੍ਹਾਂ ਵਾਲੀਆਂ ਡੀ ਸੀ ਮੋਟਰਾਂ ਵਿੱਚ ਬੁਰਸ਼ਾਂ ਦੀ ਜਗ੍ਹਾ ਇਲੈਕਟਰਾਨਿਕ ਸਰਕਟ ਹੁੰਦੇ ਹਨ, ਜਿਹੜੇ ਡੀ ਸੀ ਕਰੰਟ ਨੂੰ ਹਰੇਕ ਕੁਆਇਲ ਨਾਲ ਬਦਲਦੇ ਹਨ ਅਤੇ ਬੰਦ ਅਤੇ ਚਾਲੂ ਕਰਦੇ ਰਹਿੰਦੇ ਹਨ)। ਡੀਸੀ ਮੋਟਰ ਵਿੱਚ ਬਹੁਤ ਸਾਰੇ ਆਪਸ ਵਿੱਚ ਜੁੜਿਆ ਚਾਲਕਾਂ ਦਾ ਤੰਤਰ ਰਹਿੰਦਾ ਹੈ, ਜਿਸਨੂੰ ਇੱਕ ਆਰਮੇਚਰ (armature) ਉੱਤੇ ਜੜਿਆ ਹੁੰਦਾ ਹੈ। ਆਰਮੇਚਰ, ਨਰਮ ਲੋਹੇ ਦੀਆਂ ਬਹੁਤ ਸਾਰੀਆਂ ਪਲੇਟਾਂ ਨੂੰ ਜੋੜਕੇ ਬਣਾਇਆ ਹੁੰਦਾ ਹੈ ਅਤੇ ਬੇਲਨਾਕਾਰ (cylindrical) ਹੁੰਦਾ ਹੈ। ਇਸ ਵਿੱਚ ਚਾਰੇ ਪਾਸੇ ਖਾਂਚੇ (slots) ਕਟੇ ਹੋਏ ਹੁੰਦੇ ਹਨ। ਕਨੈਕਸ਼ਨ![]() ਡੀ. ਸੀ. ਮੋਟਰਾਂ ਵਿੱਚ ਸਟੇਟਰ ਅਤੇ ਰੋਟਰ ਵਿੱਚ ਤਿੰਨ ਤਰ੍ਹਾਂ ਦੇ ਬਿਜਲਈ ਕਨੈਕਸ਼ਨ ਸੰਭਵ ਹੁੰਦੇ ਹਨ, ਜਿਹਨਾਂ ਨੂੰ ਸੀਰੀਜ਼, ਸ਼ੰੰਟ ਅਤੇ ਕੰਮਪਾਊਂਡ ਕਨੈਕਸ਼ਨ ਕਿਹਾ ਜਾਂਦਾ ਹੈ। ਇਹਨਾਂ ਤਿੰਨਾਂ ਕਨੈਕਸ਼ਨਾਂ ਦੀਆਂ ਗਤੀ ਅਤੇ ਟਾਰਕ ਵਿਸ਼ੇਸ਼ਤਾਵਾਂ ਵੱਖ-ਵੱਖ ਹੁੰਦੀਆਂ ਹਨ, ਜਿਹਨਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕਿਸੇ ਖਾਸ ਕੰਮ ਲਈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸੀਰੀਜ਼ ਕਨੈਕਸ਼ਨਇੱਕ ਸੀਰੀਜ਼ ਡੀ. ਸੀ. ਮੋਟਰ ਵਿੱਚ ਆਰਮੇਚਰ ਅਤੇ ਫੀਲਡ ਵਾਇੰਡਿੰਗ ਨੂੰ ਡੀ. ਸੀ. ਪਾਵਰ ਸੋਮੇ ਨਾਲ ਸੀਰੀਜ਼ ਵਿੱਚ ਜੋੜਿਆ ਜਾਂਦਾ ਹੈ। ਇਸ ਮੋਟਰ ਦੀ ਗਤੀ ਲੋਡ ਟਾਰਕ ਅਤੇ ਆਰਮੇਚਰ ਕਰੰਟ ਦੇ ਨਾਲ ਨਾਨ-ਲੀਨੀਅਰ ਫੰਕਸ਼ਨ ਦੇ ਤੌਰ 'ਤੇ ਬਦਲਦੀ ਹੈ, ਇਸ ਵਿੱਚ ਸਟੇਟਰ ਅਤੇ ਰੋਟਰ ਵਿੱਚ ਇੱਕੋ ਜਿਹਾ ਕਰੰਟ ਹੁੰਦਾ ਹੈ ਜਿਸ ਨਾਲ ਕਰੰਟ ਦੀ ਮਾਤਰਾ (I^2) ਹੋ ਜਾਂਦੀ ਹੈ। ਇੱਕ ਸੀਰੀਜ਼ ਮੋਟਰ ਦੀ ਸ਼ੁਰੂਆਤੀ ਟਾਰਕ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਇਸਦੀ ਵਰਤੋਂ ਰੇਲਗੱਡੀਆਂ, ਲਿਫਟਾਂ ਅਤੇ ਕਰੇਨਾਂ ਵਿੱਚ ਕੀਤੀ ਜਾਂਦੀ ਹੈ।[1] ਆਪਣੀਆਂ ਇਸ ਗਤੀ-ਟਾਰਕ ਦੀਆਂ ਖਾਸ ਵਿਸ਼ੇਸ਼ਤਾਵਾਂ ਕਰਕੇ ਇਹ ਮੋਟਰ ਖੁਦਾਈ ਕਰਨ ਵਾਲੀਆਂ ਮਸ਼ੀਨਾਂ ਵਿੱਚ ਵੀ ਵਰਤੀ ਜਾਂਦੀ ਹੈ ਜਿੱਥੇ ਇਹ ਖੁਦਾਈ ਕਰਨ ਵੇਲੇ ਬਹੁਤ ਤੇਜ਼ ਅਤੇ ਬਹੁਤ ਸਾਰਾ ਭਾਰ ਚੁੱਕਣ ਵੇਲੇ ਹੌਲੀ ਚੱਲਦੀ ਹੈ। ਇੱਕ ਸੀਰੀਜ਼ ਮੋਟਰ ਨੂੰ ਕਦੇ ਵੀ ਬਿਨ੍ਹਾਂ ਲੋਡ ਤੋਂ ਚਾਲੂ ਨਹੀਂ ਕੀਤਾ ਜਾਣਾ ਚਾਹੀਦਾ। ਕਿਸੇ ਵੀ ਮਕੈਨੀਕਲ ਲੋਡ ਦੀ ਅਣਹੋਂਦ ਵਿੱਚ ਕਰੰਟ ਬਹੁਤ ਘੱਟ ਹੁੰਦਾ ਹੈ, ਫੀਲਡ ਵਾਇੰਡਿੰਗ ਦੁਆਰਾ ਪੈਦਾ ਕੀਤੀ ਗਈ ਉਲਟ-ਈ. ਐਮ. ਐਫ. ਬਹੁਤ ਕਮਜ਼ੋਰ ਹੁੰਦੀ ਹੈ, ਜਿਸ ਕਰਕੇ ਆਰਮੇਚਰ ਨੂੰ ਤੇਜ਼ ਚੱਲਣਾ ਪੈਂਦਾ ਹੈ ਜਿਸ ਤੋਂ ਮੋਟਰ ਢੁੱਕਵੀ ਮਾਤਰਾ ਵਿੱਚ ਸਪਲਾਈ ਵੋਲਟੇਜ ਨੂੰ ਸੰਤੁਲਨ ਵਿੱਚ ਲਿਆਉਂਣ ਲਈ ਉਲਟ-ਈ. ਐਮ. ਐਫ. ਪੈਦਾ ਕਰਦੀ ਹੈ। ਬਿਨ੍ਹਾਂ ਲੋਡ ਤੋਂ ਇਹ ਮੋਟਰ ਬਹੁਤ ਤੇਜ਼ ਹੋ ਜਾਂਦੀ ਹੈ ਅਤੇ ਖਰਾਬ ਹੋ ਸਕਦੀ ਹੈ। ਇਸ ਨੂੰ ਰਨਅਵੇ ਹਾਲਤ ਕਿਹਾ ਜਾਂਦਾ ਹੈ। ਸ਼ੰਟ ਕਨੈਕਸ਼ਨਇੱਕ ਸ਼ੰਟ ਡੀ. ਸੀ. ਮੋਟਰ ਵਿੱਚ ਆਰਮੇਚਰ ਅਤੇ ਫੀਲਡ ਵਾਇੰਡਿੰਗ ਨੂੰ ਡੀ. ਸੀ. ਪਾਵਰ ਸੋਮੇ ਨਾਲ ਪੈਰੇਲਲ ਜਾਂ ਸ਼ੰਟ ਵਿੱਚ ਜੋੜਿਆ ਜਾਂਦਾ ਹੈ। ਇਸ ਤਰ੍ਹਾਂ ਦੀ ਮੋਟਰ ਦੀ ਗਤੀ ਰੈਗੂਲੇਸ਼ਨ ਬਹੁਤ ਚੰਗੀ ਹੁੰਦੀ ਹੈ ਭਾਵੇਂ ਲੋਡ ਵੱਧ ਜਾਂ ਘੱਟ ਹੋ ਰਿਹਾ ਹੋਵੇ, ਪਰ ਇਸਦੀ ਸ਼ੁਰੂਆਤੀ ਟਾਰਕ ਸੀਰੀਜ਼ ਮੋਟਰ ਨਾਲੋਂ ਬਹੁਤ ਘੱਟ ਹੁੰਦੀ ਹੈ।[2] ਇਸ ਮੋਟਰ ਦੀ ਵਰਤੋਂ ਉਹਨਾਂ ਉਦਯੋਗਾਂ ਵਿੱਚ ਕੀਤੀ ਜਾਂਦੀ ਹੈ ਜਿੱਥੇ ਬਦਲਵੀ ਗਤੀ ਅਤੇ ਬਿਲਕੁਲ ਇੱਕੋ ਜਿਹੀ ਗਤੀ ਦੀ ਲੋੜ ਹੁੰਦੀ ਹੈ ਜਿਵੇਂ ਕਿ ਮਸ਼ੀਨ ਟੂਲ, ਵਾਇੰਡਿੰਗ ਕਰਨ ਜਾਂ ਉਤਾਰਨ ਵਾਲੀਂਆਂ ਮਸ਼ੀਨਾਂ ਅਤੇ ਟੈਨਸ਼ਨਰ ਆਦਿ। ਕੰਪਾਊਂਡ ਕਨੈਕਸ਼ਨਇੱਕ ਕੰਪਾਊਂਡ ਡੀ. ਸੀ. ਮੋਟਰ ਵਿੱਚ ਸੀਰੀਜ਼ ਅਤੇ ਸ਼ੰਟ ਦੋਵਾਂ ਮੋਟਰਾਂ ਦੇ ਗੁਣ ਪੈਦਾ ਕਰਨ ਲਈ ਇਸਦੇ ਆਰਮੇਚਰ ਅਤੇ ਫੀਲਡ ਵਾਇੰਡਿੰਗ ਨੂੰ ਸ਼ੰਟ ਅਤੇ ਸੀਰੀਜ਼ ਦੋਵਾਂ ਵਿੱਚ ਇਕੱਠੇ ਜੋੜਿਆ ਜਾਂਦਾ ਹੈ।[3] ਇਹ ਮੋਟਰ ਉੱਥੇ ਵਰਤੀ ਜਾਂਦੀ ਜਿੱਥੇ ਸ਼ੁੁਰੂਆਤੀ ਟਾਰਕ ਅਤੇ ਗਤੀ ਰੈਗੂਲੇਸ਼ਨ ਦੋਵਾਂ ਦੀ ਲੋੜ ਹੋਵੇ। ਇਸ ਮੋਟਰ ਨੂੰ ਦੋ ਤਰੀਕਿਆਂ ਨਾਲ ਜੋੜਿਆ ਜਾ ਸਕਦਾ ਹੈ, ਕੰਮੂਲੇਟ ਅਤੇ ਡਿਫਰੈਂਸ਼ੀਅਲ ਤਰੀਕੇ ਨਾਲ। ਕੰਮੂਲੇਟਿਵ ਕੰਮਪਾਉਂਡ ਮੋਟਰ ਵਿੱਚ ਸੀਰੀਜ਼ ਫੀਲਡ ਨੂੰ ਸ਼ੰਟ ਫੀਲਡ ਦੀ ਮਦਦ ਕਰਨ ਲਈ ਜੋੜਿਆ ਜਾਂਦਾ ਹੈ, ਜਿਸ ਨਾਲ ਜ਼ਿਆਦਾ ਸ਼ੁਰੂਆਤੀ ਟਾਰਕ ਪੈਦਾ ਹੁੰਦੀ ਹੈ ਪਰ ਗਤੀ ਰੈਗੂਲੇਸ਼ਨ ਘੱਟ ਹੁੰਦੀ ਹੈ। ਡਿਫਰੈਂਸ਼ੀਅਲ ਕੰਪਾਊਂਡ ਡੀ. ਸੀ. ਮੋਟਰ ਦੀ ਗਤੀ ਰੈਗੁਲੇਸ਼ਨ ਚੰਗੀ ਹੁੰਦੀ ਹੈ ਅਤੇ ਆਮ ਤੈਰ ਤੇ ਇਸਨੂੰ ਇੱਕੋ ਜਿਹੀ ਗਤੀ ਲਈ ਵਰਤਿਆ ਜਾਂਦਾ ਹੈ। ਬਾਹਰੀ ਲਿੰਕ![]() ਵਿਕੀਮੀਡੀਆ ਕਾਮਨਜ਼ ਉੱਤੇ DC ਮੋਟਰਾਂ ਨਾਲ ਸਬੰਧਤ ਮੀਡੀਆ ਹੈ।
ਹਵਾਲੇ
|