ਵਿਕਸ਼ਨਰੀ
ਵਿਕਸ਼ਨਰੀ ਇੰਟਰਨੈੱਟ ’ਤੇ ਅਜ਼ਾਦ ਸਮੱਗਰੀ ਵਾਲ਼ਾ ਬਹੁ-ਜ਼ਬਾਨੀ ਸ਼ਬਦਕੋਸ਼ ਤਿਆਰ ਕਰਨ ਦੀ ਇੱਕ ਸਾਂਝੀ ਵਿਓਂਤ ਹੈ ਜੋ ਹਾਲ ਦੀ ਘੜੀ 170 ਤੋਂ ਵੱਧ ਬੋਲੀਆਂ ਵਿੱਚ ਮੌਜੂਦ ਹੈ। ਇਸ ਵਿੱਚ ਹਰ ਕੋਈ ਲਿਖ ਅਤੇ ਫੇਰ-ਬਦਲ ਕਰ ਸਕਦਾ ਹੈ। ਵਿਕਸ਼ਨਰੀ ਦਾ ਨਿਸ਼ਾਨਾ "ਸਾਰੇ ਲਫ਼ਜ਼ਾਂ ਦੇ ਮਤਲਬ ਸਾਰੀਆਂ ਬੋਲੀਆਂ ਵਿੱਚ ਦੱਸਣਾ" ਹੈ। ਅਕਤੂਬਰ 2012 ਨੂੰ ਅਲੈਕਸਾ ਦੇ ਮੁਤਾਬਕ ਵਿਕਸ਼ਨਰੀ ਦਾ 671ਵੀਂ ਥਾਂ ਹੈ।[2] ਜਿਵੇਂ ਵਿਕੀਪੀਡੀਆ ਇੱਕ ਸ਼ਬਦਕੋਸ਼ (ਜਾਂ ਡਿਕਸ਼ਨਰੀ) ਨਹੀਂ ਓਸੇ ਤਰ੍ਹਾਂ ਵਿਕਸ਼ਨਰੀ ਗਿਆਨਕੋਸ਼ (ਜਾਂ ਐੱਨਸਾਈਕਲੋਪੀਡੀਆ) ਨਹੀਂ ਹੈ। ਇਤਿਹਾਸਵਿਕਸ਼ਨਰੀ ਨੂੰ ਲੈਰੀ ਸੈਂਗਰ ਅਤੇ ਡੇਨੀਅਲ ਐਲਸਟਨ ਦੀ ਤਜਵੀਜ਼ ’ਤੇ 12 ਦਸੰਬਰ 2002 ਨੂੰ ਆਨਲਾਈਨ ਲਿਆਂਦਾ ਗਿਆ।[3] ਮਾਰਚ 28, 2004 ਨੂੰ ਫ਼੍ਰੈਂਚ ਅਤੇ ਪੌਲਿਸ਼ ਵਿਕਸ਼ਨਰੀਆਂ ਸ਼ੁਰੂ ਕੀਤੀਆਂ ਗਈਆਂ। ਵਿਕਸ਼ਨਰੀ ਪਹਿਲਾਂ ਆਰਜ਼ੀ ਡੋਮੇਨ (wiktionary.wikipedia.org) ’ਤੇ ਸ਼ੁਰੂ ਕੀਤੀ ਗਈ ਸੀ ਅਤੇ ਬਾਅਦ ਵਿੱਚ ਇਸ ਦਾ ਮੌਜੂਦਾ ਡੋਮੇਨ[4] ਹੋਂਦ ਵਿੱਚ ਆਇਆ।ਕੁਝ ਸਮੇਂ ਮਗਰੋਂ ਕਈ ਬੋਲੀਆਂ ਦੀਆਂ ਵਿਕਸ਼ਨਰੀਆਂ ਸ਼ੁਰੂ ਕੀਤੀਆਂ ਗਈਆਂ। ਪੰਜਾਬੀ ਵਿਕਸ਼ਨਰੀ ਦੀ ਸ਼ੁਰੂਆਤ 2005 ਈਸਵੀ ਵਿਚ ਕੀਤੀ ਗਈ। ਹਵਾਲੇ
|