ਰਵੀਚੰਦਰਨ ਅਸ਼ਵਿਨ (ਉਚਾਰਨⓘ; ਜਨਮ 17 ਸਤੰਬਰ 1986) ਇੱਕ ਭਾਰਤੀ ਅੰਤਰ-ਰਾਸ਼ਟਰੀ ਕ੍ਰਿਕਟ ਖਿਡਾਰੀ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਹੈ ਅਤੇ ਸੱਜੀ ਬਾਂਹ ਨਾਲ ਆਫ਼-ਬਰੇਕ ਗੇਂਦਬਾਜ਼ੀ ਕਰਦਾ ਹੈ। ਉਸਨੇ ਤਾਮਿਲਨਾਡੂ ਕ੍ਰਿਕਟ ਟੀਮ ਵੱਲੋਂ ਘਰੇਲੂ ਕ੍ਰਿਕਟ ਖੇਡੀ ਹੈ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਉਹ ਰਾਇਜ਼ਿੰਗ ਪੂਨੇ ਸੁਪਰਜੈਂਟਸ ਵੱਲੋਂ ਖੇਡਦਾ ਹੈ। ਉਹ ਤੇਜ਼ੀ ਨਾਲ ਟੈਸਟ ਕ੍ਰਿਕਟ ਵਿੱਚ 50-, 100-, 150- ਅਤੇ 200-ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਕ੍ਰਿਕਟ ਖਿਡਾਰੀ ਹੈ।[1][2] 12 ਅਕਤੂਬਰ 2016 ਤੱਕ ਅੰਤਰ-ਰਾਸ਼ਟਰੀ ਖੇਡ ਜੀਵਨ ਦੇ 39 ਟੈਸਟ ਮੈਚ ਖੇਡ ਕੇ ਉਸਦੀਆਂ 220 ਵਿਕਟਾਂ ਹੋ ਗਈਆਂ ਹਨ। ਖੇਡ ਜੀਵਨ ਦੇ 39 ਟੈਸਟ ਮੈਚ ਖੇਡ ਕੇ ਕਿਸੇ ਗੇਂਦਬਾਜ਼ ਦੁਆਰਾ ਹਾਸਿਲ ਕੀਤੀਆਂ ਵਿਕਟਾਂ ਦੀ ਇਹ ਗਿਣਤੀ ਸਭ ਤੋਂ ਜਿਆਦਾ ਹੈ। ਅਸ਼ਵਿਨ 900 ਅੰਕਾਂ ਨਾਲ ਟੈਸਟ ਕ੍ਰਿਕਟ ਦਰਜਾਬੰਦੀ ਵਿੱਚ ਨੰਬਰ 1 'ਤੇ ਆ ਗਿਆ ਹੈ। (12 ਅਕਤੂਬਰ 2016 ਅਨੁਸਾਰ)