ਫ਼ਨੂਨ
ਫ਼ਨੂਨ Urdu: فنونਲਾਹੌਰ, ਪਾਕਿਸਤਾਨ ਤੋਂ ਛਪਣ ਵਾਲਾ ਇੱਕ ਤਿਮਾਹੀ ਅਦਬੀ ਮੈਗਜ਼ੀਨ ਹੈ, ਜਿਸਨੂੰ ਉਰਦੂ ਦੇ ਨਾਮਵਰ ਸ਼ਾਇਰ, ਆਲੋਚਕ ਅਤੇ ਪੱਤਰਕਾਰ ਅਹਿਮਦ ਨਦੀਮ ਕਾਸਮੀ ਨੇ ਹਕੀਮ ਹਬੀਬ ਅਸ਼ਆਰ ਨਾਲ ਮਿਲ ਕੇ ਮਈ 1963 ਵਿੱਚ ਜਾਰੀ ਕੀਤਾ ਸੀ।[1] ਫ਼ਨੂਨ ਨੂੰ ਸ਼ੁਰੂ ਤੋਂ ਹੀ ਉਰਦੂ ਦੇ ਮੋਹਰੀ ਅਦੀਬਾਂ ਅਤੇ ਸ਼ਾਇਰਾਂ ਦਾ ਸਹਿਯੋਗ ਹਾਸਲ ਰਿਹਾ। ਇਸ ਦੇ ਇਲਾਵਾ ਇਸ ਮੈਗਜ਼ੀਨ ਨੇ ਬੜੀ ਫ਼ਰਾਖ਼ਦਿਲੀ ਨਾਲ ਅਦੀਬਾਂ ਅਤੇ ਸ਼ਾਇਰਾਂ ਦੀਆਂ ਲਿਖਤਾਂ ਨੂੰ ਜਗ੍ਹਾ ਦਿੱਤੀ।[2] ਉਰਦੂ ਭਾਸ਼ਾ ਦੇ ਇਤਿਹਾਸ ਵਿੱਚ ਇਹ ਮੈਗਜ਼ੀਨ ਸਭ ਤੋਂ ਵੱਧ ਸਤਿਕਾਰਤ ਸਾਹਿਤਕ ਰਸਾਲਿਆਂ ਵਿਚੋਂ ਇੱਕ ਸੀ। ਇਸ ਨੇ ਜੁਲਾਈ 2006 ਵਿੱਚ ਪ੍ਰਕਾਸ਼ਨ ਬੰਦ ਕਰ ਦਿੱਤਾ।[1] ਇਸ ਦੇ ਪ੍ਰਕਾਸ਼ਨ ਨੂੰ 2009 ਵਿੱਚ ਮੁੜ ਸ਼ੁਰੂ ਕੀਤਾ ਗਿਆ ਸੀ। ਫ਼ਨੂਨ ਦਾ ਪਹਿਲਾ ਅੰਕ 300 ਸਫ਼ਿਆਂ ਤੇ ਅਧਾਰਿਤ ਸੀ, ਸਾਲਾਨਾ ਚੰਦਾ 10 ਰੁਪਏ ਅਤੇ ਕੀਮਤ ਫ਼ੀ ਅੰਕ 3 ਰੁਪਏ ਮੁਕੱਰਰ ਕੀਤੀ ਗਈ ਸੀ। ਜਾਣ ਪਛਾਣਫ਼ਨੂਨ ਨੂੰ ਸਭ ਤੋਂ ਵਧੀਆ ਉਰਦੂ ਸਾਹਿਤਕ ਮੈਗਜ਼ੀਨ ਕਿਹਾ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਮਾਨਤਾ ਦਿਵਾਉਣ ਲਈ ਨਵੀਂ ਤੋਂ ਨਵੀਂ ਪ੍ਰਤਿਭਾ ਲਿਆਉਣਾ ਸੀ। ਅਹਮਦ ਨਦੀਮ ਕਾਸਮੀ ਖੁਦ ਇਸ ਰਸਾਲੇ ਦਾ ਪਹਿਲਾ ਸੰਪਾਦਕ ਸੀ। ਉਸਨੇ 2006 ਤੱਕ ਰਸਾਲੇ ਨੂੰ ਸੰਪਾਦਿਤ ਕੀਤਾ ਸੀ। ਜੋ ਲੋਕ ਫ਼ਨੂਨ ਰਸਾਲੇ ਵਿੱਚ ਪ੍ਰਕਾਸ਼ਿਤ ਹੋਏ ਅਤੇ ਪ੍ਰਸਿੱਧੀ ਪ੍ਰਾਪਤ ਕੀਤੀ, ਉਹਨਾਂ ਵਿੱਚ ਅਹਮਦ ਫਰਾਜ, ਅਮਜਦ ਇਸਲਾਮ ਅਮਜਦ, ਪਰਵੀਨ ਸ਼ਾਕਿਰ, ਮੁਸਤਸਰ ਹੁਸੈਨ ਤਰਾਰ ਅਤੇ ਮੁਹੰਮਦ ਕਾਜਿਮ ਸ਼ਾਮਲ ਸਨ। ਹਵਾਲੇ
|