ਪਾਕਿਸਤਾਨ ਦਾ ਇਤਿਹਾਸਪਾਕਿਸਤਾਨ ਦਾ ਇਤਿਹਾਸ, ਤਰੀਖ਼ ਪਾਕਿਸਤਾਨ ਜਾਂ ਪਾਕਿਸਤਾਨ ਦੀ ਤਰੀਖ਼ ਦਾ ਮਤਲਬ ਉਸ ਇਲਾਕੇ ਦਾ ਇਤਿਹਾਸ ਹੈ ਜੋ ਕਿ 1947ਈ. ਵਿੱਚ ਹਿੰਦੁਸਤਾਨ ਦੀ ਵੰਡ ਦੇ ਮੌਕੇ ਅਤੇ ਹਿੰਦੁਸਤਾਨ ਤੋਂ ਵੱਖ ਹੋ ਕੇ ਇਸਲਾਮੀ ਜਮਹੂਰੀਆ ਪਾਕਿਸਤਾਨ ਜਾਂ ਇਸਲਾਮੀ ਲੋਕਰਾਜ ਪਾਕਿਸਤਾਨ ਅਖਵਾਇਆ। ਹਿੰਦੁਸਤਾਨ ਦੀ ਵੰਡ ਤੋਂ ਪਹਿਲੋਂ ਦੇ ਪਾਕਿਸਤਾਨ ਦਾ ਇਲਾਕਾ ਬਰਤਾਨਵੀ ਰਾਜ ਦਾ ਹਿੱਸਾ ਸੀ। ਉਸ ਤੋਂ ਵੀ ਪਹਿਲਾਂ, ਇਸ ਥਾਂ ਤੇ ਵੱਖ ਵੱਖ ਵੇਲਿਆਂ ਵਿੱਚ ਵੱਖ ਵੱਖ ਮੁਕਾਮੀ ਰਾਜਿਆਂ ਤੇ ਕਈ ਗ਼ੈਰ ਮੁਲਕੀ ਤਾਕਤਾਂ ਦਾ ਰਾਜ ਰਿਹਾ। ਪੁਰਾਣਿਆਂ ਵੇਲਿਆਂ ਵਿੱਚ ਇਹ ਇਲਾਕਾ ਬਰ-ਏ-ਸਗ਼ੀਰ ਹਿੰਦ ਦੀਆਂ ਕਈ ਬਾਦਸ਼ਾਹਤਾਂ ਤੇ ਕੁੱਝ ਵੱਡੀਆਂ ਸ਼ਾਹੀ ਸ਼ਕਤੀਆਂ ਦਾ ਹਿੱਸਾ ਰਿਹਾ। 18 ਵੀਂ ਸਦੀ ਵਿੱਚ ਇਹ ਇਲਾਕਾ ਬਰਤਾਨਵੀ ਹਿੰਦ ਨਾਲ ਰਲ਼ ਗਿਆ।[1][2][3][4][5] ਪਾਕਿਸਤਾਨ ਦੀ ਸਿਆਸੀ ਤਰੀਖ਼ ਦੀ ਸ਼ੁਰੂਆਤ 1906 ਵਿੱਚ ਆਲ ਇੰਡੀਆ ਮੁਸਲਿਮ ਲੀਗ ਦੇ ਸੰਘ ਨਾਲ਼ ਹੋਈ। ਇਸ ਤਰ੍ਹਾਂ ਦੇ ਸੰਘ ਦਾ ਮਕਸਦ ਹਿੰਦੁਸਤਾਨ ਵਸਣ ਆਲੇ ਮੁਸਲਮਾਨਾਂ ਦੇ ਹੱਕਾਂ ਦੀ ਰਾਖੀ ਤੇ ਉਹਨਾਂ ਦੀ ਨੁਮਾਇੰਦਗੀ ਕਰਨਾ ਸੀ। 29 ਦਸੰਬਰ 1930 ਨੂੰ ਫ਼ਲਸਫ਼ੀ ਤੇ ਸ਼ਾਇਰ, ਡਾਕਟਰ ਸਰ ਅੱਲਾਮਾ ਮੁਹੰਮਦ ਇਕਬਾਲ ਨੇ ਉਤਲੇ ਲਹਿੰਦੇ ਹਿੰਦੁਸਤਾਨ ਦੇ ਮੁਸਲਮਾਨਾਂ ਲਈ ਇੱਕ ਖ਼ੁਦ ਮੁਖ਼ਤਾਰ ਰਿਆਸਤ ਦੀ ਪੇਸ਼ਕਸ਼ ਕੀਤੀ। 1930ਈ. ਦੇ ਦਹਾਕੇ ਦੇ ਅਖ਼ੀਰ ਵਿੱਚ ਮੁਸਲਿਮ ਲੀਗ ਨੇ ਲੋਕਪ੍ਰਿਯਤਾ ਹਾਸਲ ਕਰਨੀ ਸ਼ੁਰੂ ਕੀਤੀ। ਮੁਹੰਮਦ ਅਲੀ ਜਿਨਾਹ ਵੱਲੋਂ ਦੋ ਕੌਮੀ ਨਜ਼ਰੀਆ ਪੇਸ਼ ਕੀਤੇ ਜਾਣ ਤੇ ਮੁਸਲਿਮ ਲੀਗ ਵੱਲੋਂ 1940 ਦੀ ਕਰਾਰ- ਲਾਹੌਰ ਦੀ ਮਨਜ਼ੂਰੀ ਨੇ ਪਾਕਿਸਤਾਨ ਦੇ ਬਣਨ ਦੀ ਰਾਹ ਪੱਧਰੀ ਕੀਤੀ। ਕਰਾਰਦਾਦ ਦੀ ਲਾਹੌਰ ਵਿੱਚ ਮੰਗ ਕੀਤਾ ਗਈ ਸੀ ਕਿ ਬਰਤਾਨਵੀ ਹਿੰਦ ਦੇ ਮੁਸਲਮਾਨਾਂ ਲਈ ਵੱਧ ਗਿਣਤੀ ਇਲਾਕਿਆਂ ਅਤੇ ਆਜ਼ਾਦ ਰਿਆਸਤ ਕਾਇਮ ਕੀਤੀ ਜਾਵੇ। ਅਖ਼ੀਰ ਜਿਨਾਹ ਦੀ ਆਗਵਾਈ ਵਿੱਚ ਇੱਕ ਕਾਮਿਆਬ ਤਹਿਰੀਕ ਮਗਰੋਂ 15 ਅਗਸਤ 1947 ਨੂੰ ਬਰਤਾਨਵੀ ਕਬਜ਼ੇ ਤੋਂ ਆਜ਼ਾਹੀ ਲੱਭੀ ਤੇ ਹਿੰਦੁਸਤਾਨ ਦੀ ਵੰਡ ਹੋਈ। ਹਵਾਲੇ
|