ਤਹਿਜ਼ੀਬ-ਏ-ਨਿਸਵਾਂ (ਅਖ਼ਬਾਰ)ਤਹਿਜ਼ੀਬ-ਏ-ਨਿਸਵਾਂ ਹਫਤਾਵਾਰੀ ਅਖ਼ਬਾਰ ਸੀ ਜਿਸ ਨੂੰ ਮੌਲਵੀ ਮੁਮਤਾਜ ਅਲੀ ਨੇ 1898 ਵਿੱਚ ਲਾਹੌਰ ਤੋਂ ਜਾਰੀ ਕੀਤਾ ਸੀ। ਜਿਵੇਂ ਕਿ ਇਸ ਦੇ ਨਾਂ ਤੋਂ ਹੀ ਪਤਾ ਲਗਦਾ ਹੈ, ਇਹ ਅਖ਼ਬਾਰ ਔਰਤਾਂ ਲਈ ਛਾਪਿਆ ਜਾਂਦਾ ਸੀ। ਇਸ ਅਖ਼ਾਰ ਦਾ ਕੰਮ ਉਹਨਾਂ ਦੀ ਬੇਗ਼ਮ ਮੁਹੰਮਦੀ ਬੇਗ਼ਮ ਦੇਖਦੀ ਸੀ। ਤਹਿਜ਼ੀਬ-ਏ-ਨਿਸਵਾਂ ਦਾ ਪਹਿਲਾ ਅੰਕ 1 ਜੁਲਾਈ 1898 ਨੂੰ ਪ੍ਰਕਾਸ਼ਤ ਹੋਇਆ ਸੀ।[1] ਇਹ ਇੱਕ ਹਫਤਾਵਾਰੀ ਅਖ਼ਬਾਰ ਸੀ। ਇਸ ਅਖ਼ਬਾਰ ਦਾ ਨਾਮ ਸਰ ਸੱਯਦ ਅਹਿਮਦ ਖ਼ਾਨ ਦੁਆਰਾ ਸੁਝਾਇਆ ਗਿਆ ਸੀ ਜੋ ਤਹਿਜ਼ੀਬ- ਉਲ- ਅਲਾਕ ਨਾਲ ਮਿਲਦਾ- ਜੁਲਦਾ ਸੀ। ਅਖ਼ਬਾਰ ਦਾ ਸੰਪਾਦਨ ਮੌਲਵੀ ਸੱਯਦ ਮੁਮਤਾਜ ਅਲੀ ਦੀ ਪਤਨੀ ਮੁਹੰਮਦੀ ਬੇਗਮ ਨੇ ਕੀਤਾ ਸੀ। 1908 ਵਿੱਚ ਆਪਣੀ ਪਤਨੀ ਦੀ ਮੌਤ ਤੋਂ ਬਾਅਦ , ਮੌਲਵੀ ਮੁਮਤਾਜ਼ ਦੀ ਧੀ ਵਹੀਦਾ ਬੇਗਮ ਨੇ ਅਖ਼ਬਾਰ ਦੀ ਸੰਪਾਦਕੀ ਦੀ ਜ਼ਿੰਮੇਵਾਰੀ ਲਈ। ਵਹੀਦਾ ਬੇਗਮ 1917 ਵਿੱਚ ਅੱਲ੍ਹਾ ਨੂੰ ਪਿਆਰੀ ਹੋ ਗਈ ਅਤੇ ਕੁਝ ਸਮੇਂ ਲਈ ਮੌਲਵੀ ਮੁਮਤਾਜ਼ ਦੀ ਵੱਡੀ ਨੂੰਹ ਆਸਿਫ ਜਹਾਂ ਇਸ ਦੀ ਸੰਪਾਦਕ ਰਹੀ। ਉਸ ਤੋਂ ਬਾਅਦ ਮੌਲਵੀ ਮੁਮਤਾਜ਼ ਦੇ ਬੇਟੇ ਅਤੇ ਮਸ਼ਹੂਰ ਉਰਦੂ ਲੇਖਕ ਇਮਤਿਆਜ਼ ਅਲੀ ਤਾਜ ਨੇ ਇਸ ਦੇ ਸੰਪਾਦਨ ਦੇ ਫਰਜ਼ ਨਿਭਾਏ। ਹੋਰ ਜਾਣਕਾਰ ਖਵਾਤੀਨ ਦੇ ਨਾਲ, ਉਸਨੂੰ ਆਪਣੀ ਪਤਨੀ, ਪ੍ਰਸਿੱਧ ਲੇਖਕਾ ਹਿਜਾਬ ਇਮਤਿਆਜ਼ ਅਲੀ ਦਾ ਵੀ ਸਮਰਥਨ ਪ੍ਰਾਪਤ ਹੋਇਆ। ਇਮਤਿਆਜ਼ ਅਲੀ ਤਾਜ ਇਸ ਅਖ਼ਬਾਰ ਦਾ ਆਖਰੀ ਸੰਪਾਦਕ ਸੀ। ਇਸ ਅਖ਼ਬਾਰ ਦੇ ਪੰਨੇ ਅਰੰਭ ਵਿੱਚ ਅੱਠ ਅਤੇ ਫਿਰ ਬਾਰ੍ਹਾਂ, ਫਿਰ ਸੋਲਾਂ ਅਤੇ ਅੰਤ ਵਿੱਚ ਚੌਵੀ ਸਨ।[2] ਤਹਿਜ਼ੀਬ-ਏ-ਨਿਸਵਾਂ ਦੇ ਛਪਣ ਤੋਂ ਤੁਰੰਤ ਬਾਅਦ, ਉਰਦੂ ਭਾਰਤ ਵਿੱਚ ਮੱਧ ਵਰਗੀ ਉਰਦੂ ਬੋਲਣ ਵਾਲੇ ਮੁਸਲਮਾਨ ਪਰਿਵਾਰਾਂ ਵਿੱਚ ਪਹੁੰਚਣਾ ਸ਼ੁਰੂ ਹੋਇਆ ਅਤੇ ਇਸ ਨਾਲ ਘੱਟ ਪੜ੍ਹੀਆਂ-ਲਿਖੀਆਂ ਪਰਦੇ ਵਿੱਚ ਰਹਿਣ ਵਾਲੀਆਂ ਔਰਤਾਂ ਵਿੱਚ ਲਿਖਣ- ਪੜ੍ਹਨ ਦਾ ਸ਼ੌਕ ਪੈਦਾ ਹੋਇਆ। ਹਵਾਲੇ
|