ਡੀਨ ਮਾਰਟਿਨ
ਡੀਨ ਮਾਰਟਿਨ (7 ਜੂਨ, 1917 - 25 ਦਸੰਬਰ, 1995) ਇੱਕ ਅਮਰੀਕੀ ਗਾਇਕ, ਅਦਾਕਾਰ, ਕਾਮੇਡੀਅਨ ਅਤੇ ਫਿਲਮ ਨਿਰਮਾਤਾ ਸੀ। 20 ਵੀਂ ਸਦੀ ਦੇ ਅੱਧ ਵਿੱਚ ਸਭ ਤੋਂ ਵੱਧ ਪ੍ਰਸਿੱਧ ਅਮਰੀਕਨੀ ਮਨੋਰੰਜਨ ਕਲਾਕਾਰਾਂ ਵਿੱਚੋਂ ਇੱਕ ਸੀ। ਮਾਰਟਿਨ ਨੂੰ ਉਸ ਦੇ ਜਜ਼ਬਾਤੀ ਕ੍ਰਿਸ਼ਮਾ ਅਤੇ ਸਵੈ-ਭਰੋਸੇ ਲਈ "ਕਿੰਗ ਆਫ਼ ਕੂਲ" ਦਾ ਉਪਨਾਮ ਦਿੱਤਾ ਗਿਆ ਸੀ। [1][2] ਉਸਨੇ ਅਤੇ ਜੈਰੀ ਲੁਈਸ ਨੇ ਬੇਹੱਦ ਮਸ਼ਹੂਰ ਕਾਮੇਡੀ ਜੋੜੀ ਮਾਰਟਿਨ ਅਤੇ ਲੁੲੀਸ ਦੀ ਸਥਾਪਨਾ ਕੀਤੀ। ਮਾਰਟਿਨ ਕਨਸਰਟ ਸਟੇਜ, ਨਾਈਟ ਕਲੱਬ, ਆਡੀਓ ਰਿਕਾਰਡਿੰਗਜ਼, ਮੋਸ਼ਨ ਪਿਕਚਰਸ ਅਤੇ ਟੈਲੀਵੀਜ਼ਨ ਦਾ ਇੱਕ ਤਾਰਾ ਬਣ ਗਿਆ ਅਤੇ ਉਹ ਰੈਟ ਪੈਕ ਦਾ ਵੀ ਮੈਂਬਰ ਸੀ। ਮਾਰਟਿਨ ਟੈਲੀਵਿਜ਼ਨ ਦੇ ਪ੍ਰੋਗਰਾਮਾਂ ਦੀ ਦੀਨ ਮਾਰਟਿਨ ਸ਼ੋਅ ਅਤੇ ਦੀ ਦੀਨ ਮਾਰਟਿਨ ਸੈਲਿਬ੍ਰਿਟੀ ਰੋਸਟਜ਼ ਦਾ ਮੇਜ਼ਬਾਨ ਵੀ ਸੀ। ਮਾਰਟਿਨ ਸੀ ਸੁਰੀਲੀ ਅਵਾਜ਼ ਨੇ ਮੈਮਰਿਜ਼ ਅਾਰ ਮੇਡ ਅਾਫ ਦਿਸ, ਅੈਵਰੀਬਾਡੀ ਲਵ ਸਮਬਾਡੀ, ਯੂ ਅਾਰ ਨੋਬਾਡੀ ਟਿਲ ਸਮਬਾਡੀ ਲਵਸ ਯੂ ਵਰਗੇ ਜੋਰ ਦਰਜ਼ਨਾਂ ਹਿੱਟ ਗਾਣੇ ਦਿੱਤੇ। ਉਸਨੂੰ ਐਰਨੀ ਮੈਕੇ ਆਰਕੈਸਟਰਾ ਲਈ ਕੰਮ ਕਰਦੇ ਦੌਰਾਨ ਆਪਣਾ ਬ੍ਰੇਕ ਮਿਲਿਅਾ। 1940 ਦੇ ਅਰੰਭ ਵਿੱਚ, ਉਸਨੇ ਸੈਮੀ ਵੋਟਕਿੰਸ ਲਈ ਗਾਉਣਾ ਸ਼ੁਰੂ ਕੀਤਾ, ਜਿਸ ਦੇ ਸੁਝਾਅ 'ਤੇ ੳੁਸਨੇ ਆਪਣਾ ਨਾਮ ਡੀਨ ਮਾਰਟਿਨ ਵਿੱਚ ਬਦਲ ਲਿਅਾ। ਮੁੱਢਲਾ ਜੀਵਨ![]() ਮਾਰਟਿਨ ਦਾ ਜਨਮ 7 ਜੂਨ, 1917 ਨੂੰ ਸਟਿੳੂਬਨਵਿਲੇ ਓਹਾਇਓ, ਅਮਰੀਕਾ ਵਿਖੇ ਹੋਇਆ ਸੀ। ੳੁਸਦਾ ਪਿਤਾ ਗੈਟਾਨੋ ਅਲਫੋਂਸੋ ਕਰੋਕਤੀ, ਇਤਾਲਵੀ ਸਨ ਅਤੇ ਮਾਤਾ ਅਤੇ ਇਕ ਇਟੈਲੀਅਨ-ਅਮਰੀਕੀ ਐਂਜਲਾ ਕਰੋਕਤੀ ਸੀ। ਉਸ ਦੇ ਪਿਤਾ ਇਕ ਨਾਈ ਸਨ। ਮਾਰਟਿਨ ਦਾ ਇਕ ਵੱਡਾ ਭਰਾ ਵਿਲੀਅਮ ਅਲਫੋਂਸੋ ਕਰੋਕਤੀ ਸੀ। ਮਾਰਟਿਨ ਦੀ ਪਹਿਲੀ ਭਾਸ਼ਾ ਇਤਾਲਵੀ ਦੀ ਅਬਰਜਸੀ ਬੋਲੀ ਸੀ, ਅਤੇ ਜਦੋਂ ਤੱਕ ਉਸਨੇ ਸਕੂਲ ਸ਼ੁਰੂ ਨਹੀਂ ਨੀਤਾ, ਉਦੋਂ ਤਕ ਉਹ ਅੰਗਰੇਜ਼ੀ ਨਹੀਂ ਸੀ ਬੋਲਦਾ। ਉਹ ਸਟੂਬੇਨਵਿਲੇ ਵਿੱਚ ਗ੍ਰਾਂਟ ਐਲੀਮੈਂਟਰੀ ਸਕੂਲ ਵਿੱਚ ਪੜ੍ਹਦਾ ਸੀ, ਜਿੱਥੇ ੳੁਸ ਨੂੰ ਆਪਣੀ ਟੁੱਟੀ-ਫੁੱਟੀ ਅੰਗ੍ਰੇਜ਼ੀ ਬੋਲਣ 'ਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ। ਉਸ ਨੇ ਬਾਅਦ ਵਿੱਚ ਇਕ ਸ਼ੌਂਕ ਵਜੋਂ ਡਰੰਮ ਵਜਾੳੁਣਾ ਸਿੱਖਣਾ ਸ਼ੁਰੂ ਕੀਤਾ। ਮਾਰਟਿਨ 10 ਵੀਂ ਜਮਾਤ ਵਿੱਚ ਸਟੂਬੇਨਵਿੱਲ ਹਾਈ ਸਕੂਲ ਵਿਚੋਂ ਬਾਹਰ ਹੋ ਗਿਆ ਕਿਉਂਕਿ ਉਹ ਨੇ ਸੋਚਦਾ ਸੀ ਕਿ ਉਹ ਆਪਣੇ ਅਧਿਆਪਕਾਂ ਨਾਲੋਂ ਵਧੇਰੇ ਹੁਸ਼ਿਆਰ ਹੈ । [3] ਅਕਤੂਬਰ 1941 ਵਿੱਚ, ਮਾਰਟਿਨ ਨੇ ਇਲੀਸਬਤ "ਬੈਟੀ" ਐਨੇ ਮੈਕਡੋਨਾਲਡ ਨਾਲ ਵਿਆਹ ਕਰਵਾ ਲਿਆ। ੳੁਹਨਾਂ ਦੇ 4 ਬੱਚੇ ਸਨ ਅਤੇ 1949 ਵਿੱਚ ੳੁਹਨਾਂ ਦਾ ਤਲਾਕ ਹੋ ਗਿਅਾ ਸੀ। ਮਾਰਟਿਨ ਨੇ 1940 ਦੇ ਅਰੰਭ ਵਿੱਚ ਵੱਖ-ਵੱਖ ਬੈਂਡ ਲਈ ਕੰਮ ਕੀਤਾ ਮਾਰਟਿਨ ਨਿਊ ਯਾਰਕ ਵਿੱਚ ਇੱਕ ਨਾਈਟ ਕਲੱਬ ਰਿਓਬਾਂਬਾ ਤੇ ਫਲਾਪ ਹੋਇਆ। 1946 ਤੱਕ, ਮਾਰਟਿਨ ਵਧੀਅਾ ਤਰ੍ਹਾਂ ਕੰਮ ਕਰ ਰਿਹਾ ਸੀ, ਪਰ ਉਹ ਇਕ ਆਮ ਸ਼ੈਲੀ ਨਾਲ ਈਸਟ ਕੋਸਟ ਨਾਈਟ ਕਲੱਬ ਗਾਇਕ ਨਾਲੋਂ ਥੋੜ੍ਹਾ ਵਧੀਅਾ ਸੀ। ਨਿੱਜੀ ਜੀਵਨ ਅਤੇ ਪਰਿਵਾਰ== ਮਾਰਟਿਨ ਤਿੰਨ ਵਾਰ ਵਿਆਹਿਆ ਹੋਇਆ ਸੀ। ਅਕਤੂਬਰ 1941 ਵਿੱਚ, ਮਾਰਟਿਨ ਨੇ ਅਾਪਣੀ ਪਹਿਲੀ ਪਤਨੀ ਇਲੀਸਬਤ "ਬੈਟੀ" ਐਨੇ ਮੈਕਡੋਨਾਲਡ ਨਾਲ ਵਿਆਹ ਕਰਵਾੲਿਅਾ। ੳੁਹਨਾਂ ਦੇ 4 ਬੱਚੇ (ਕਰੈਗ ਮਾਰਟਿਨ, ਕਲੌਡੀਅਾ ਮਾਰਟਿਨ, ਗੇਲ ਮਾਰਟਿਨ ਅਤੇ ਡੀਅਾਨਾ ਮਾਰਿਟਨ) ਸਨ ਅਤੇ 1949 ਵਿੱਚ ੲਿਸ ਜੋੜੇ ਦਾ ਤਲਾਕ ਹੋ ਗਿਅਾ ਸੀ। ਮਾਰਟਿਨ ਦੀ ਦੂਜੀ ਪਤਨੀ ਜੀਨ ਬੀਗਰ ਸੀ ਉਨ੍ਹਾਂ ਦਾ ਵਿਆਹ 1949 ਵਿੱਚ ਹੋੲਿਅਾ ਅਤੇ 24 ਸਾਲ ਤਕ ਚੱਲਿਆ ਅਤੇ ੲਿਨ੍ਹਾਂ ਦੇ 3 ਬੱਚੇ (ਡੀਨ ਪਾਲ ਮਾਰਟਿਨ, ਰਿੱਕੀ ਮਾਰਟਿਨ ਅਤੇ ਗੀਨਾ ਮਾਰਟਿਨ) ਸਨ। ਮਾਰਟਿਨ ਅਤੇ ਜੀਨ ਦਾ ਤਲਾਕ 1973 ਵਿੱਚ ਹੋ ਗਿਅਾ ਸੀ। ਮਾਰਟਿਨ ਦਾ ਤੀਜਾ ਵਿਆਹ ਕੈਥਰੀਨ ਹਾਨ ਨਾਲ ਹੋੲਿਅਾ ਅਤੇ 1973 ਵਿੱਚ ਹੋੲਿਅਾ ਅਤੇ 3 ਸਾਲ ਬਾਅਦ 1976 ਵਿੱਚ ਤਲਾਕ ਹੋ ਗਿਅਾ। ਮੌਤਮਾਰਟਿਨ ਬਹੁਤ ਸਿਗਰਟਨੋਸ਼ੀ ਕਰਦਾ ਸੀ। ਸਤੰਬਰ 1993 ਵਿੱਚ ਸੀਡਰ ਸਿਨਾਈ ਮੈਡੀਕਲ ਸੈਂਟਰ ਵਿੱਚ ੳੁਸਦੇ ਫੇਫੜੇ ਦੇ ਕੈਂਸਰ ਦਾ ਪਤਾ ਲੱਗਾ ਸੀ ਅਤੇ ਉਸਨੂੰ ਦੱਸਿਆ ਗਿਆ ਕਿ ਉਸ ਨੂੰ ਆਪਣੀ ਜ਼ਿੰਦਗੀ ਦੇ ਲੰਬੇ ਸਮੇਂ ਲਈ ਸਰਜਰੀ ਦੀ ਲੋੜ ਪਵੇਗੀ, ਪਰ ਉਸਨੇ ਇਸ ੲਿਨਕਾਰ ਕਰ ਦਿੱਤਾ ਸੀ। ਉਹ 1995 ਦੇ ਅਰੰਭ ਵਿਚ ਜਨਤਕ ਜੀਵਨ ਤੋਂ ਸੰਨਿਆਸ ਲੈ ਗਿਅਾ ਸੀ ਅਤੇ 1995 ਵਿੱਚ 78 ਸਾਲ ਦੀ ਉਮਰ ਵਿੱਚ, ਕ੍ਰਿਸਮਸ ਵਾਲੇ ਦਿਨ ਬੇਵੈਲੀ ਹਿਲਸ ਵਾਲੇ ਘਰ ਵਿੱਚ ਐਂਫਿਫਸੀਮਾ ਦੇ ਕਾਰਨ ਗੰਭੀਰ ਸਾਹ ਲੈਣ ਦੀ ਅਸਫਲਤਾ ਕਾਰਨ ਮੌਤ ਹੋ ਗਈ। ਲਾਸ ਵੇਗਾਸ ਸਟ੍ਰੀਪ ਦੀ ਰੋਸ਼ਨੀ ੳੁਸ ਦੇ ਸਨਮਾਨ ਵਿੱਚ ਮੱਧਮ ਕਰ ਦਿੱਤੀਅਾਂ ਗੲੀਅਾਂ ਸਨ। ਮਾਰਟਿਨ ਦੀ ਲਾਸ਼, ਲਾਸ ਏਂਜਲਸ ਦੇ ਵੈਸਟਵਵੁੱਡ ਮੈਮੋਰੀਅਲ ਪਾਰਕ ਕਬਰਸਤਾਨ ਵਿਖੇ ਦਫਨਾੲੀ ਗਈ ਸੀ। ਹਵਾਲੇ
|