ਕਿਸ਼ਵਰ ਮਰਚੈਂਟ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਅਤੇ ਮਾਡਲ ਹੈ। ਉਹ ਸਟਾਰ ਪਲੱਸ ਉੱਪਰ ਇੱਕ ਸ਼ੋਅ ਏਕ ਹਸੀਨਾ ਥੀ ਵਿੱਚ ਆਪਣੇ ਚਰਿੱਤਰ ਰਾਈਮਾ ਮਹੇਸ਼ਵਰੀ ਕਰਕੇ ਬਹੁਤ ਚਰਚਿਤ ਹੋਈ। ਉਸਨੇ ਬਿੱਗ ਬੌਸ ਲੜੀ ਦੇ ਨੌਵੇਂ ਸੀਜ਼ਨ ਬਿੱਗ ਬੌਸ ਵਿੱਚ ਇੱਕ ਪ੍ਰਤਿਯੋਗੀ ਵਜੋਂ ਭਾਗ ਲਿਆ।[1]
ਉਹ ਡੀਡੀ ਨੈਸ਼ਨਲ ਦੇ ਸ਼ਿਕਵਾ ਲਈ ਸਭ ਤੋਂ ਵੱਧ ਚਰਚਿਤ ਹੈ। 1998 ਵਿੱਚ ਕਿਸ਼ਵਰ ਜ਼ੀ ਟੀਵੀ ਦੇ ਇੱਕ ਪ੍ਰੋਗਰਾਮ ਹਿਪ ਹਿਪ ਹੁੱਰੇ ਵਿੱਚ ਇੱਕ ਭੂਮਿਕਾ ਵਿੱਚ ਨਜ਼ਰ ਆਈ। ਇਸ ਤੋਂ ਮਗਰੋਂ ਉਹ ਕੁਝ ਹੋਰ ਪ੍ਰੋਗਰਾਮਾਂ ਜਿਵੇਂ ਦੇਸ ਮੇਂ ਨਿਕਲਾ ਹੋਗਾ ਚਾਂਦ, ਕਸੌਟੀ ਜ਼ਿੰਦਗੀ ਕੀ, ਪਿਆਰ ਕੀ ਯੇ ਏਕ ਕਹਾਨੀ, ਬਾਬੁਲ ਕੀ ਦੁਆਏਂ ਲੇਤੀ ਜਾ ਅਤੇ ਪਰਵਰਿਸ਼ ਵਿੱਚ ਨਜ਼ਰ ਆਈ।
ਕਿਸ਼ਵਰ ਬਿੱਗ ਬੌਸ 9 ਵਿੱਚ ਇੱਕ ਪ੍ਰਤੀਯੋਗੀ ਸੀ ਅਤੇ ਘਰ ਵਿੱਚ ਉਹ ਅਮਨ ਯਤਨ ਵਰਮਾ ਦੇ ਨਾਲ ਪ੍ਰਵੇਸ਼ ਕੀਤੀ ਸੀ। ਉਸਦਾ ਪ੍ਰੇਮੀ ਸੁਯਾਸ਼ ਰਾਏ ਵੀ ਇਸ ਘਰ ਵਿੱਚ ਮੌਜੂਦ ਸੀ। ਕਿਸ਼ਵਰ, ਜੋ ਇਸ ਘਰ ਵਿੱਚ ਸਭ ਤੋਂ ਵੱਧ ਮਜ਼ਬੂਤ ਮੰਨੀ ਜਾ ਰਹੀ ਸੀ, ਫਾਇਨਲ ਤੋਂ ਇੱਕ ਹਫਤੇ ਪਹਿਲਾਂ ਪ੍ਰਿੰਸ ਨਰੂਲਾ ਨਾਲ ਇੱਕ ਟਾਸਕ ਵਿੱਚ ਹਾਰਨ ਕਾਰਣ ਘਰ ਤੋਂ ਬਾਹਰ ਜਾਣਾ ਪਿਆ। ਘਰ ਨੂੰ ਛੱਡਣ ਦੇ ਬਦਲੇ ਉਸਨੂੰ 15 ਲੱਖ ਰੁਪਏ ਦੀ ਧਨ ਰਾਸ਼ੀ ਮਿਲੀ।[2]
2010 ਵਿੱਚ ਕਿਸ਼ਵਰ ਮਰਚੈਂਟ ਨੇ ਸਹਿ-ਅਦਾਕਾਰ ਸੁਯਾਸ਼ ਰਾਏ ਨੂੰ ਡੇਟ ਕਰਨਾ ਸ਼ੁਰੂ ਕੀਤਾ ਅਤੇ ਉਨ੍ਹਾਂ ਨੇ 16 ਦਸੰਬਰ 2016 ਨੂੰ ਵਿਆਹ ਕਰਵਾ ਲਿਆ ਸੀ।[3][4]
{{cite web}}
|dead-url=
|url-status=