Share to: share facebook share twitter share wa share telegram print page

ਉਸਾਮਾ ਬਿਨ ਲਾਦੇਨ

2001 ਵਿੱਚ ਉਸਾਮਾ ਬਿਨ ਲਾਦੇਨ 

ਉਸਾਮਾ ਬਿਨ ਲਾਦੇਨ (10 ਮਾਰਚ 1957 - 2 ਮਈ 2011) ਇੱਕ ਸਾਊਦੀ ਜੰਮਪਲ ਅੱਤਵਾਦੀ ਸੀ, ਜਿਸ ਨੇ ਅਲ-ਕਾਇਦਾ ਦੀ ਸਥਾਪਨਾ ਕੀਤੀ ਅਤੇ ਉਸ ਦਾ ਪਹਿਲਾ ਆਮਿਰ (ਮੁਖੀਆ) ਬਣਿਆ। ਬਿਨ ਲਾਦੇਨ ਨੇ ਸੋਵੀਅਤ ਸੰਘ ਵਿਰੁੱਧ ਅਫ਼ਗ਼ਾਨੀ ਮੁਜਾਹਿਦੀਨ ਵਿੱਚ ਹਿੱਸਾ ਲਿਆ ਅਤੇ ਬੌਸਨੀਆਈ ਮੁਜਾਹਿਦੀਨ ਦਾ ਵੀ ਯੁਗੋਸਲਾਵੀਆ ਜੰਗਾਂ ਦੌਰਾਨ ਸਮਰਥਨ ਕੀਤਾ। ਸੰਯੁਕਤ ਰਾਜ ਦੀ ਮੱਧ ਪੂਰਬ ਨੂੰ ਲੈ ਕੇ ਵਿਦੇਸ਼ੀ ਨੀਤੀ ਦੇ ਖ਼ਿਲਾਫ਼ ਹੋਣ ਕਾਰਨ, ਬਿਨ ਲਾਦੇਨ ਨੇ ਸੰਯੁਕਤ ਰਾਜ ਵਿਰੁੱਧ 1996 ਵਿੱਚ ਜੰਗ ਦਾ ਐਲਾਨ ਕਰ ਦਿੱਤਾ ਅਤੇ 11 ਸਤੰਬਰ ਦੇ ਹਮਲਿਆਂ ਤੋਂ ਲੈ ਕੇ ਸੰਯੁਕਤ ਰਾਜ ਤੇ ਕਈ ਹੋਰ ਅੰਦਰੂਨੀ ਅਤੇ ਬਾਹਰੀ ਹਮਲੇ ਕੀਤੇ।

ਬਿਨ ਲਾਦੇਨ ਦਾ ਜਨਮ ਰਿਆਧ ਦੇ ਅਮੀਰ ਬਿਨ ਲਾਦੇਨ ਟੱਬਰ ਵਿੱਚ ਹੋਇਆ। ਉਸ ਨੇ ਸਾਊਦੀ ਅਤੇ ਕਈ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ 1979 ਤੱਕ ਪੜ੍ਹਾਈ ਕੀਤੀ, ਜਿਸ ਤੋਂ ਬਾਅਦ ਉਹ ਅਫ਼ਗ਼ਾਨਿਸਤਾਨ ਵਿੱਚ ਸੋਵੀਅਤ ਹਮਲਿਆਂ ਖ਼ਿਲਾਫ਼ ਲੜ ਰਹੇ ਮੁਜਾਹਿਦੀਨ ਨਾਲ ਜੁੜ ਗਿਆ। ਜਿਵੇਂ-ਜਿਵੇਂ ਅਫ਼ਗ਼ਾਨਿਸਤਾਨ ਵਿੱਚ ਸੋਵੀਅਤ ਜੰਗ ਖ਼ਤਮ ਹੋਈ, ਬਿਨ ਲਾਦੇਨ ਨੇ ਸਮੁੱਚੇ ਵਿਸ਼ਵ ਵਿੱਚ ਜਿਹਾਦ ਦੀ ਜੰਗ ਲੜਨ ਲਈ 1988 ਵਿੱਚ ਅਲ-ਕਾਇਦਾ ਦੀ ਨੀਂਹ ਰੱਖੀ।

ਬਿਨ ਲਾਦੇਨ ਨੇ 11 ਸਤੰਬਰ ਦੇ ਹਮਲਿਆਂ ਦੀ ਵਿਉਂਤ ਬੰਦੀ ਕੀਤੀ, ਜਿਸ ਵਿੱਚ ਤਕਰੀਬਨ 3000 ਲੋਕਾਂ ਦੀ ਮੌਤ ਹੋਈ, ਜਿਨ੍ਹਾਂ ਵਿੱਚ ਬਹੁਗਿਣਤੀ ਆਮ ਨਾਗਰਿਕ ਸਨ। ਇਸ ਕਾਰਨ ਕਰਕੇ ਅਮਰੀਕਾ ਨੇ ਅਫ਼ਗ਼ਾਨਿਸਤਾਨ ਤੇ ਹਮਲਾ ਕੀਤਾ ਅਤੇ ਅੱਤਵਾਦ ਵਿਰੁੱਧ ਜੰਗ ਛੇੜੀ। ਬਿਨ ਲਾਦੇਨ ਨੂੰ ਫੜਨ ਲਈ ਤਕਰੀਬਨ ਇੱਕ ਦਹਾਕੇ ਦਾ ਸਮਾਂ ਲੱਗਿਆ। ਇਸ ਸਮੇਂ ਦੌਰਾਨ, ਉਹ ਕੁਝ ਸਮੇਂ ਲਈ ਅਫ਼ਗ਼ਾਨਿਸਤਾਨ ਦੇ ਪਹਾੜੀ ਇਲਾਕੇ ਵਿੱਚ ਲੁਕਿਆ ਰਿਹਾ ਅਤੇ ਬਾਅਦ ਵਿੱਚ ਪਾਕਿਸਤਾਨ ਚਲਾ ਗਿਆ। 2 ਮਈ 2011 ਨੂੰ, ਬਿਨ ਲਾਦੇਨ ਅਮਰੀਕੀ ਫੌਜ ਹੱਥੋਂ ਅਬੋਟਾਬਾਦ ਵਿੱਚ ਮਾਰਿਆ ਗਿਆ। ਉਸ ਦੀ ਲਾਸ਼ ਨੂੰ ਅਰਬ ਸਾਗਰ ਵਿੱਚ ਦਫ਼ਨਾਇਆ ਗਿਆ ਅਤੇ 16 ਜੂਨ 2011 ਨੂੰ ਅਯਮਨ ਅਲ-ਜ਼ਵਾਹੀਰੀ ਅਲ-ਕਾਇਦਾ ਦਾ ਨਵਾਂ ਮੁਖੀ ਬਣਿਆ। ਆਪਣੇ ਕੁੱਲ ਉਮਰ ਕਾਲ ਵਿੱਚ ਬਿਨ ਲਾਦੇਨ ਇੱਕ ਅੱਤਵਾਦ ਦਾ ਚਿੰਨ੍ਹ ਬਣ ਕੇ ਰਹਿ ਗਿਆ।

ਪੁਰਾਣੀ ਜਿੰਦਗੀ ਅਤੇ ਸਿੱਖਿਆ

ਉਸਾਮਾ ਬਿਨ ਲਾਦੇਨ ਦਾ ਜਨਮ ੧੦ ਮਾਰਚ ੧੯੫੭ ਨੂੰ ਰਿਆਧ, ਸਾਊਦੀ ਅਰਬ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਮ ਮੁਹੰਮਦ ਬਿਨ ਲਾਦੇਨ ਸੀ, ਜੋ ਕਿ ਇੱਕ ਅਰਬਪਤੀ ਅਤੇ ਕੰਸਟ੍ਰਕਸ਼ਨ ਕੰਪਨੀ ਦਾ ਮਾਲਕ ਸੀ ਅਤੇ ਸਾਊਦੀ ਸ਼ਾਹੀ ਪਰਿਵਾਰ ਦਾ ਕਰੀਬੀ ਵੀ। ਉਸ ਦੀ ਮਾਂ, ਮੁਹੰਮਦ ਬਿਨ ਲਾਦੇਨ ਦੀ ਦਸਵੀਂ ਘਰਵਾਲੀ, ਹਮੀਦਾ ਅਲ-ਅੱਤਸ ਸੀ।

ਮੁਹੰਮਦ ਬਿਨ ਲਾਦੇਨ ਨੇ ਉਸਾਮਾ ਬਿਨ ਲਾਦੇਨ ਦੇ ਜੰਮਣ ਤੋਂ ਕੁੱਝ ਸਮੇਂ ਬਾਅਦ ਹੀ ਹਮੀਦਾ ਨੂੰ ਤਲਾਕ ਦੇ ਦਿੱਤਾ ਸੀ। ਮੁਹੰਮਦ ਨੇ ਹਮੀਦਾ ਦਾ ਵਿਆਹ ਇੱ ਜਾਣਕਾਰ ਮੁਹੰਮਦ ਅਲ-ਅੱਤਸ ਨਾਲ ਕਰਵਾਇਆ ਜਿਨ੍ਹਾਂ ਦੇ ਅੱਗੇ ਚੱਲ ਕੇ ਚਾਰ ਬੱਚੇ ਹੋਏ। ਬਿਨ ਲਾਦੇਨ ਆਪਣੀ ਮਾਂ ਤੇ ਉਸਦੇ ਤਿੰਨ ਸੌਤੇਲੇ ਭਰਾ ਅਤੇ ਇੱਕ ਸੌਤੇਲੀ ਭੈਣ ਦੇ ਨਾਲ ਰਹਿਣ ਲੱਗਾ। ਬਿਨ ਲਾਦੇਨ ਪਰਿਵਾਰ ਨੇ ਕੰਸਟ੍ਰਕਸ਼ਨ ਨਾਲ ੫ ਬਿਲੀਅਨ ਅਮਰੀਕੀ ਡਾਲਰ ਬਣਾਏ ਅਤੇ ਜਿਸ ਵਿੱਚੋਂ ਉਸਾਮਾ ਦੇ ਹੱਥ ੨੫-੩੦ ਮਿਲੀਅਨ ਅਮਰੀਕੀ ਡਾਲਰ ਆਏ।

ਬਿਨ ਲਾਦੇਨ ਦੀ ਪਲਵਰਿਸ਼ ਸੁੰਨੀ ਇਸਲਾਮੀ ਤਰੀਕਿਆਂ ਨਾਲ ਹੋਈ। ੧੯੬੮ ਤੋਂ ੧੯੭੬ ਉਹ ਅਲ-ਥਾਗੇਰ ਮਾਡਲ ਸਕੂਲ ਵਿੱਚ ਪੜਿਆ। ਬਿਨ ਲਾਦੇਨ ਨੇ ਔਕਸਫੋਰਡ, ਬਰਤਾਨੀਆਂ ਤੋਂ ੧੯੭੧ ਵਿੱਚ ਇੱਕ ਅੰਗਰੇਜ਼ੀ ਭਾਸ਼ਾ ਦਾ ਮਜ਼ਮੂਨ ਕੀਤਾ। ਉਸ ਨੇ ਕਿੰਗ ਅਬਦੁਲਆਜ਼ੀਜ਼ ਯੂਨੀਵਰਸਿਟੀ ਤੋਂ ਅਰਥ-ਸ਼ਾਸਤਰ ਅਤੇ ਕਾਰੋਬਾਰ ਪ੍ਰਸ਼ਾਸਨ ਦੀ ਵੀ ਪੜ੍ਹਾਈ ਕੀਤੀ। ਕੁੱਝ ਦਾ ਇਹ ਵੀ ਕਹਿਣਾ ਹੈ ਕਿ ਉਸ ਨੇ ੧੯੭੯ ਵਿੱਚ ਸਿਵਲ ਇੰਜੀਨੀਅਰਿੰਗ ਦੀ ਵੀ ਡਿਗਰੀ ਪ੍ਰਾਪਤ ਕੀਤੀ ਸੀ।

ਯੂਨੀਵਰਸਿਟੀ ਵਿੱਚ, ਬਿਨ ਲਾਦੇਨ ਦੀ ਮੁੱਖ ਦਿਲਚਸਪੀ ਧਰਮ ਜਾਂ ਮਜ਼ਹਬ ਵਿੱਚ ਸੀ, ਜਿੱਥੇ ਉਹ ਕੁਰਾਨ ਅਤੇ ਜਿਹਾਦ ਬਾਰੇ ਜਿਆਦਾ ਪੜ੍ਹਦਾ ਸੀ। ਕਵਿਤਾਵਾਂ ਲਿਖਣੀਆਂ; ਪੜ੍ਹਨੀਆਂ ਵੀ ਉਸਨੂੰ ਖੂਬ ਪਸੰਦ ਸਨ।

 ਸੂਚਨਾ

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya