ਇਕਬਾਲ ਮਾਹਲ
ਇਕਬਾਲ ਮਾਹਲ (ਜਨਮ 1 ਜੁਲਾਈ, 1946) ਇੱਕ ਜਾਣੇ ਪਛਾਣੇ ਕੈਨੇਡੀਅਨ ਪੰਜਾਬੀ ਲੇਖਕ ਅਤੇ ਰੇਡੀਓ ਬ੍ਰਾਡਕਾਸਟਰ ਹਨ। ਉਹ ਪਿਛਲੇ 47 ਸਾਲ ਤੋ ਬ੍ਰੈਂਪਟਨ, ਕਨੇਡਾ ਵਿੱਚ ਰਹਿ ਰਹੇ ਹਨ। ਉਹਨਾ ਦੀ ਕਿਤਾਬ ਦਾ ਨਾਂ "ਸੁਰਾਂ ਦੇ ਸੌਦਾਗਰ" ਹੈ। ਇਕਬਾਲ ਮਾਹਲ ਨੂੰ ਬਾਹਰਲੇ ਮੁਲਕਾਂ ਵਿੱਚ ਪੰਜਾਬੀ ਸੱਭਿਆਚਾਰ ਦੇ ਵਿੱਚ ਯੋਗਦਾਨ ਪਾਉਣ ਲਈ ਕਾਫੀ ਮਾਣ ਅਤੇ ਸਨਮਾਨ ਮਿਲਿਆ ਹੈ। ਇਸ ਲੇਖ ਵਿਚਲੀ ਜਾਣਕਾਰੀ ਸਤਨਾਮ ਸਿੰਘ ਢਾਅ ਵਲੋਂ ਇਕਬਾਲ ਮਾਹਿਲ ਨਾਲ ਕੀਤੀ ਇੰਟਰਵਿਊ 'ਤੇ ਆਧਾਰਿਤ ਹੈ।[1] ਜੀਵਨਇਕਬਾਲ ਮਾਹਲ ਦਾ ਜਨਮ 1 ਜੁਲਾਈ 1946 ਨੂੰ ਪਿੰਡ ਲੰਗੇਰੀ, ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ ਵਿੱਚ ਹੋਇਆ ਸੀ। ਉਹਨਾ ਦਾ ਜੱਦੀ ਪਿੰਡ ਮਾਹਿਲ ਗਹਿਲਾਂ, ਜ਼ਿਲ੍ਹਾ ਨਵਾਂ ਸ਼ਹਿਰ ਹੈ।[2] ਉਹਨਾ ਦੇ ਪਿਤਾ ਜੀ ਦਾ ਨਾਮ ਸਰਦਾਰ ਰਣਜੀਤ ਸਿੰਘ ਮਾਹਲ ਸੀ ਜੋ ਪੇਸ਼ੇ ਵਜੋਂ ਅਧਿਆਪਕ ਸਨ। ਉਹਨਾ ਦੇ ਮਾਤਾ ਜੀ ਦਾ ਨਾਮ ਸਰਦਾਰਨੀ ਗੁਰਬਖਸ਼ ਕੌਰ ਸੀ। ਉਹਨਾ ਦੇ ਬਾਬਾ ਜੀ ਇੰਜੀਨੀਆਰ ਸਨ। ਉਹਨਾ ਨੇ ਹਾਈ ਸਕੂਲ ਤੱੱਕ ਦੀ ਪੜ੍ਹਾਈ ਦੋਰਾਹੇ ਵਿੱਚ ਰਹਿ ਕੇ ਪੂਰੀ ਕੀਤੀ। ਹਾਈ ਸਕੂਲ ਤੋਂ ਬਾਅਦ ਉਹ ਦੋ ਸਾਲ ਬੰਗੇ ਨੈਸ਼ਨਲ ਕਾਲਜ ਵਿੱਚ ਪੜ੍ਹੇ। 1963 ਵਿੱਚ ਉਹ ਆਪਣੇ ਪਰਿਵਾਰ ਸਮੇਤ ਇੰਗਲੈਂਡ ਚਲੇ ਗਏ। ਇੰਗਲੈਂਡ ਵਿੱਚ ਉਹ ਪੰਜ ਸਾਲ ਲੈਸਟਰ ਸ਼ਹਿਰ ਵਿੱਚ ਰਹੇ। 1968 ਵਿੱਚ ਉਹ ਇੰਗਲੈਂਡ ਤੋਂ ਕਨੇਡਾ ਆ ਗਏ। ਉਦੋਂ ਤੋਂ ਹੁਣ ਤੱਕ ਉਹ ਬ੍ਰੈਂਪਟਨ, ਕਨੇਡਾ ਵਿੱਚ ਪੂਰੇ ਪਰਿਵਾਰ ਸਮੇਤ ਰਹਿ ਰਹੇ ਹਨ। ਜਿਹਨਾਂ ਵਿੱਚ ਉਹਨਾ ਦਾ ਭਰਾ, ਮਾਤਾ, ਪਿਤਾ, ਪਤਨੀ ਮਨਜੀਤ ਮਾਹਲ, ਬੇਟਾ ਨੂਰਇੰਦਰਪਾਲ ਅਤੇ ਦੋ ਬੇਟੀਆਂ, ਪ੍ਰੀਤਇੰਦਰ ਅਤੇ ਰੂਪਇੰਦਰ ਨਤਾਸ਼ਾ। ਉਹ ਬ੍ਰੈਂਪਟਨ ਵਿੱਚ ਨਵੇਂ ਆਉਣ ਵਾਲੇ ਪੰਜਾਬੀਆਂ ਚੋਂ ਪੰਜਵੇਂ ਪੰਜਾਬੀ ਸਨ। ਕਨੇਡਾ ਆਉਣ ਬਾਅਦ ਸ਼ੁਰੂ ਵਾਲਾ ਸਮਾਂ ਉਹਨਾਂ ਲਈ ਬਹੁਤ ਸੰਘਰਸ਼ ਭਰਿਆ ਸੀ। ਉਹਨਾਂ ਨੇ ਆਪਣੀ ਪਹਿਲੀ ਨੌਕਰੀ ਇੱਕ ਪੋਲਟਰੀ ਫਾਰਮ ਵਿੱਚ, ਇੱਕ ਡਾਲਰ ਪੈਂਹਟ ਸੈਂਟ ਘੰਟਾ ਦੇ ਹਿਸਾਬ ਨਾਲ ਸ਼ੁਰੂ ਕੀਤੀ ਸੀ। ਕਿੱਤੇ ਤੋਂ ਇਕਬਾਲ ਮਾਹਲ ਮਕੈਨੀਕਲ ਇੰਜਨੀਅਰ ਹਨ ਅਤੇ ਉਹਨਾ ਕੋਲ ਬਿਜ਼ਨਸ ਐਂਡ ਐਡਮਿਨਸਟ੍ਰੇਸ਼ਨ ਦਾ ਡਿਪਲੋਮਾਂ ਵੀ ਹੈ। ਪਰ ਉਹ ਸ਼ੌਕ ਵਜੋਂ ਲਿਖਾਰੀ ਤੇ ਬ੍ਰਾਡਕਾਸਟਰ ਹਨ। ਉਹ "ਟਰਾਂਟੋ ਪੰਜਾਬ ਦੀ ਆਵਾਜ਼" ਰੇਡੀਓ ਤੇ "ਵਿਜ਼ਨ ਆਫ ਪੰਜਾਬ" ਟੀ. ਵੀ. ਪ੍ਰੋਗਰਾਮ ਦੇ ਪ੍ਰੋਡਿਊਸਰ ਹੋਸਟ ਹਨ। ਟੀ. ਵੀ. ਅਤੇ ਰੇਡੀਓ ਪ੍ਰੋਗਰਾਮ ਉਹਨਾਂ ਨੇ ਸਿਰਫ਼ ਸੌਂਕ ਵਜੋਂ ਸ਼ੁਰੂ ਕੀਤੇ ਸਨ, ਨਾਕੇ ਪੈਸਿਆਂ ਲਈ। ਸਾਹਿਤਕ ਜੀਵਨਇਕਬਾਲ ਮਾਹਲ ਨੇ ਹੁਣ ਤੱਕ ਕਈ ਕੁਝ ਲਿਖਿਆ ਵੀ ਅਤੇ ਬਹੁਤ ਸਾਰੇ ਪ੍ਰੋਗਰਾਮ ਲੋਕਾਂ ਦੇ ਸਨਮੁਖ ਵੀ ਕੀਤੇ। ਉਹ ਪ੍ਰੋਗਰਾਮ ਵਿੱਚ ਪ੍ਰੇਰਨਾ ਭਰੇ ਗਾਣੇ, ਗੀਤ-ਸੰਗੀਤ ਅਤੇ ਮਸ਼ਹੂਰ ਪੰਜਾਬੀਆਂ ਨਾਲ ਗਲ ਬਾਤ ਕਰਦੇ ਸਨ। ਉਹਨਾ ਦਾ ਟੀ. ਵੀ. ਤੇ ਪ੍ਰੋਗਰਾਮ ਪਿਛਲੇ 34 ਸਾਲਾਂ ਤੋਂ ਚੱਲ ਰਿਹਾ ਹੈ। ਉਹਨਾ ਨੇ ਕੁਝ ਵੀਡੀਓ ਪ੍ਰੋਡਕਸ਼ਨ ਵੀ ਕੀਤੀ ਹੈ। ਇਸ ਸਭ ਦੇ ਜ਼ਰੀਏ ਉਹ ਕਨੇਡਾ ਦੀ ਪੰਜਾਬੀ ਕਮਿਊਨਟੀ ਦੀ 1981 ਤੋਂ ਸੇਵਾ ਕਰ ਰਹੇ ਹਨ। ਉਹਨਾ ਨੇ ਆਪਣੀ ਪਹਿਲੀ ਕਿਤਾਬ "ਸੁਰਾਂ ਦੇ ਸੁਦਾਗਰ" 1998 ਵਿੱਚ ਛਪਾਈ ਜੋ ਕਿ ਲੋਕਾਂ ਨੇ ਬਹੁਤ ਪਸੰਦ ਕੀਤੀ। ਇਸ ਕਿਤਾਬ ਵਿੱਚ ਉਹਨਾਂ ਨੇ ਦੋਹਾਂ ਪੰਜਾਬਾਂ ਦੇ ਨਾਮਵਰ ਗਾਇਕਾਂ ਦੇ ਕਲਮੀ ਚਿੱਤਰ ਅਤੇ ਪੰਜਾਬੀ ਗਾਇਕੀ ਦੀ ਵਿਸਤ੍ਰਿਤ ਤਸਵੀਰ ਪੇਸ਼ ਕੀਤੀ ਹੈ। ਇਹ ਕਿਤਾਬ ਗੁਰਮੁਖੀ ਅਤੇ ਸ਼ਾਹਮਖੀ ਦੋਹਾਂ ਵਿੱਚ ਛੱਪ ਚੁੱਕੀ ਹੈ। ਇਸ ਤੋਂ ਇਲਾਵਾ, ਇਕਬਾਲ ਮਾਹਲ ਨੇ ਇੱਕ ਨਾਵਲ ਲਿਖਿਆ ਹੈ। ਇਸ ਨਾਵਲ ਦਾ ਨਾਂ "ਡੌਗੀਟੇਲ ਡਰਾਈਵ" ਹੈ ਅਤੇ ਇਹ 2012 ਵਿੱਚ ਛਪਿਆ ਸੀ। ਇਸ ਨਾਵਲ ਵਿੱਚ ਇਕਬਾਲ ਮਾਹਲ ਨੇ ਪ੍ਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਦੇ ਇੱਕ ਵੱਖਰੇ ਪੱਖ ਤੇ ਝਾਤੀ ਪੁਆਉਣ ਦਾ ਯਤਨ ਕੀਤਾ ਹੈ। ਇਕਬਾਲ ਮਾਹਲ ਉਤਰੀ ਅਮਰੀਕਾ ਵਿੱਚ ਪਹਿਲੇ ਵਿਅਕਤੀ ਹਨ, ਜਿਹਨਾਂ ਨੇ ਭਾਰਤੀ ਸੰਗੀਤ ਦੀ ਲਹਿ ਪਾਈ। 1974 ਵਿੱਚ ਕੁਲਦੀਪ ਦੀਪਕ ਦੀ ਆਵਾਜ਼ ਵਿੱਚ ਸ਼ਿਵ ਕੁਮਾਰ ਦੇ ਗੀਤਾਂ ਨੂੰ ਰਿਕਾਰਡ ਕੀਤਾ। ਇਸ ਤੋਂ ਇਲਾਵਾ ਉਹਨਾ ਨੇ ਦੋਹਾਂ ਪੰਜਾਬਾਂ ਦੇ ਬਹੁਤ ਸਾਰੇ ਕਲਾਕਾਰਾਂ ਨੂੰ ਉਤਰੀ ਅਮਰੀਕਾ ਦੀਆਂ ਸਟੇਜ਼ਾਂ ਤੇ ਲੋਕਾਂ ਦੇ ਰੁਬਰੂ ਕੀਤਾ। ਲਿਖਤਾਂ
ਇਨਾਮ/ ਮਾਣ ਸਨਮਾਨ
ਵੀਡੀਓ ਪ੍ਰੋਡਕਸ਼ਨ
ਹਵਾਲੇ
ਬਾਹਰਲੇ ਲਿੰਕwww.iqbalmahal.com Archived 2021-12-09 at the Wayback Machine. |